ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਫਿਲਮ ਜਗਤ ਤੋਂ ਲਗਾਤਾਰ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ ਗਾਇਕ ਅਨੁਰਾਧਾ ਪੌਡਵਾਲ ਦੇ ਬੇਟੇ ਆਦਿੱਤਿਆ ਪੌਡਵਾਲ ਦਾ 35 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਆਦਿਤਿਆ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਆਦਿਤਿਆ ਦੀ ਮੌਤ ਦੀ ਖਬਰ ਕਾਰਨ ਪੂਰਾ ਫਿਲਮ ਜਗਤ ਸੋਗ ਵਿੱਚ ਡੁੱਬ ਗਿਆ ਹੈ।