ਦਿਲੀ: ਕ਼ੁਤੁਬ ਮੀਨਾਰ ਨੂੰ ਲਾਲ ਅਤੇ ਚਿੱਟਾ ਰੰਗ ਵਿਚ 31 ਅਕਤੂਬਰ ਨੂੰ ਜਗਮਗਾ ਦਿਤਾ ਗਿਆ ਜੋ ਕੇ ਪੋਲੈਂਡ ਦੇ ਰਾਸ਼ਟਰੀ ਝੰਡੇ ਨੂੰ ਪ੍ਰਦਰਸ਼ਿਤ ਕਰਦਾ ਹੈ , ਅਜਿਹਾ ਪੋਲੈਂਡ ਦੇ ਇਕਜੁਟਤਾ ਮੁਹਿੰਮ (Solidarity Movement) ਜੋ ਕੇ 1979-80 ਵਿਚ ਚੱਲਿਆ, ਦੇ 40 ਸਾਲ ਪੂਰੇ ਹੋਣ ਤੇ ਕੀਤਾ ਗਿਆ|
ਅਸਲ ਵਿਚ ਪੋਲੈਂਡ 'ਚ ਸਾਮਵਾਦੀ ਸੱਤਾ ਦੇ ਖਿਲਾਫ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਕਿਉਂਕਿ ਇਸ ਯੂਰੋਪੀ ਦੇਸ਼ 1945 'ਤੌ ਸਰਕਾਰ ਦੀਆ ਵਿਰੋਧਾਭਾਸੀ ਨੀਤੀਆਂ ਦਾ ਸ਼ਿਕਾਰ ਬਣਦਾ ਆ ਰਿਹਾ ਸੀ |ਇਸ ਮੁਹਿੰਮ ਦੇ ਆਗੂ 'ਲੈਕ ਵੇਲਸਾ' ਨੂੰ ਨੋਬਲ ਪੀਸ ਪ੍ਰਾਈਸ ਨਾਲ 1983 ਵਿਚ ਸਨਮਾਨਿਤ ਕੀਤਾ ਗਿਆ ਸੀ|
ਕ਼ੁਤੁਬ ਮੀਨਾਰ ਦੀਆ ਦੁਰਲੱਭ ਫੋਟੋਆਂ ਨੂੰ ਪੋਲੈਂਡ ਦੇ ਰਾਜਦੂਤ ਐਡਮ ਬੁਰਾਕੋਵਸਕੀ ਨੇ ਆਪਣੇ ਟਵਿਟਰ ਅਕਾਊਂਟ ਤੇ #Solidarity40 ਹੈਸ਼ਟੈਗ ਨਾਲ ਪੋਸਟ ਕੀਤਾ