ਮੁੰਬਈ : ਭਾਰਤ ਦੇ ਸਿਖਰਲੇ ਖਿਡਾਰੀਆਂ ਵਿੱਚੋਂ ਇੱਕ ਟ੍ਰੈਕ ਐਂਡ ਫੀਲਡ ਚੈੰਪਿਅਨ ਹਿਮਾ ਦਾਸ, ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਅਤੇ ਰਾਸ਼ਟਰੀ ਬੈਡਮਿੰਟਨ ਕੋਚ ਦਰੋਂਣਾਚਾਰੀਆ ਅਵਾਰਡੀ ਪੁਲੇਲਾ ਗੋਪੀਚੰਦ 13 ਤੋਂ 27 ਸਤੰਬਰ ਤੱਕ ਆਜੋਜਿਤ ਹੋਣ ਵਾਲੇ ਆਈਡੀਬੀਆਈ ਫੇਡਰਲ ਹੈਸ਼ਟੈਗਫਿਊਚਰਫੀਇਰਲੇਸ ਚੈਂਪਿਅੰਸ ਚੈਲੇਂਜ ਦੀ ਅਗਵਾਈ ਕਰਣਗੇ। ਇਹ ਇਵੇਂਟ ਫਿਟ ਇੰਡਿਆ ਮੂਵਮੈਂਟ ਦਾ ਇੱਕ ਹਿੱਸਾ ਹੈ। ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਫਿਟ ਇੰਡਿਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮੌਕੇ 28 ਅਗਸਤ ਨੂੰ ਸ਼ੁਰੂ ਕੀਤੇ ਗਏ ਇਸ ਈਵੈਂਟ ਦਾ ਮਕਸਦ ਫਿਟਨੈਸ ਅਤੇ ਸਿਹਤ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਹੈ। ਇਸ ਹਾਈ ਪ੍ਰੋਫਾਇਲ ਈਵੈਂਟ ਵਿੱਚ ਦੇਸ਼ ਅਤੇ ਦੁਨੀਆ ਤੋਂ ਤਕਰੀਬਨ 15 ਹਜ਼ਾਰ ਲੋਕਾਂ ਦੇ ਹਿੱਸੇ ਲੈਣ ਦੀ ਉਮੀਦ ਹੈ।