ਨਵ-ਵਿਆਹੁਤਾ ਜੋੜੇ ਨੂੰ ਮਾਰੀ ਗੋਲੀ
ਉਤਰਾਖੰਡ : ਉਤਰਾਖੰਡ ਦੇ ਕਾਸ਼ੀਪੁਰ ਵਿੱਚ ਸੋਮਵਾਰ ਦੇਰ ਰਾਤ ਨਵ-ਵਿਆਹੁਤਾ ਜੋੜੇ ਦੀ ਹੱਤਿਆ ਨਾਲ ਸਨਸਨੀ ਫੈਲ ਗਈ। ਨਵ-ਵਿਆਹੁਤਾ ਜੋੜੇ ਨੂੰ ਕੁੱਝ ਲੋਕਾਂ ਨੇ ਸੜਕ 'ਤੇ ਸ਼ਰ੍ਹੇਆਮ ਮਾਰ ਦਿੱਤਾ ਅਤੇ ਫਰਾਰ ਹੋ ਗਏ ।
ਗੋਲੀ ਦੀ ਅਵਾਜ਼ ਸੁਣਕੇ ਪੂਰਾ ਮਹੱਲਾ ਇਕੱਠਾ ਹੋ ਗਿਆ । ਵਾਰਦਾਤ ਦੇ ਬਾਅਦ ਪਿੰਡ ਵਿੱਚ ਹਫੜਾ ਦਫ਼ੜੀ ਦਾ ਮਾਹੌਲ ਹੈ। ਘਟਨਾ ਕਾਸ਼ੀਪੁਰ ਕੋਤਵਾਲੀ ਖੇਤਰ ਦੇ ਮੁਹੱਲੇ ਅੱਲੀ ਖਾਂ ਦੀ ਹੈ । ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਨੇ ਤਿੰਨ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਕੀਤਾ ਸੀ।
ਫਿਲਹਾਲ ਪੁਲਿਸ ਆਨਰ ਕਿਲਿੰਗ ਦੀ ਖਦਸ਼ਾ ਜਤਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਸ਼ੀਪੁਰ ਦੇ ਰਾਸ਼ਿਦ ਨਾਮ ਦੇ ਨੌਜਵਾਨ ਨੇ ਤਿੰਨ ਮਹੀਨੇ ਪਹਿਲਾਂ ਹੀ ਮੁਹੱਲੇ ਦੀ ਲੜਕੀ ਨਾਜਿਆ ਨਾਲ ਪ੍ਰੇਮ ਵਿਆਹ ਕੀਤਾ ਸੀ।
ਨਾਜਿਆ ਦੇ ਵਾਰਿਵਰਕ ਮੈਂਬਰ ਇਸ ਰਿਸ਼ਤੇ ਤੋਂ ਨਰਾਜ਼ ਸਨ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਨਾਜਿਆ ਦੇ ਪਿਤਾ ਨੇ ਰਾਸ਼ਿਦ ਨੂੰ ਗੱਲ ਕਰਣ ਲਈ ਬੁਲਾਇਆ ਸੀ। ਸੋਮਵਾਰ ਰਾਤ ਨਾਜਿਆ ਰਾਸ਼ਿਦ ਦੇ ਨਾਲ ਦਵਾਈ ਲੈ ਕੇ ਘਰ ਪਰਤ ਰਹੀ ਸੀ। ਇਸ ਦੌਰਾਨ ਮਹੱਲੇ ਦੀ ਸੜਕ ਉੱਤੇ ਹੀ ਦੋਨਾਂ ਨੂੰ ਗੋਲੀ ਮਾਰ ਦਿੱਤੀ ਗਈ।
ਗੋਲੀ ਲੱਗਣ ਦੇ ਬਾਅਦ ਦੋਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਏਐਸਪੀ ਰਾਜੇਸ਼ ਭੱਟ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਘਰਵਾਲੇ ਦੋਨਾਂ ਦੇ ਵਿਆਹ ਤੋਂ ਖੁਸ਼ ਨਹੀ ਨਹੀਂ ਸਨ। ਮਾਮਲਾ ਆਨਰ ਕਿਲਿੰਗ ਦਾ ਵੀ ਹੋ ਸਕਦਾ ਹੈ। ਜਾਂਚ ਕੀਤੀ ਜਾ ਰਹੀ ਹੈ ਇਸਦੇ ਬਾਅਦ ਹੀ ਹਾਲਤ ਸਪੱਸ਼ਟ ਹੋ ਸਕਣਗੇ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।