Saturday, November 23, 2024
 

ਰਾਸ਼ਟਰੀ

ਚੀਨ ਭਾਰਤੀ ਉਪਮਹਾਂਦੀਪ ਨੂੰ ਘੇਰ ਰਿਹਾ ਹੈ : ਪਵਾਰ

September 04, 2020 09:20 AM

ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਭਾਰਤੀ ਉਪਮਹਾਂਦੀਪ ਨੂੰ ''ਗੁਪਤ ਰੂਪ ਨਾਲ'' ਘੇਰ ਰਿਹਾ ਹੈ ਅਤੇ ਭਾਰਤ ਨੂੰ ਸ਼੍ਰੀਲੰਕਾ ਅਤੇ ਨੇਪਾਲ ਦੇ ਘਟਨਾਕ੍ਰਮ 'ਤੇ ਕਰੀਬੀ ਨਜ਼ਰ ਰਖਣੀ ਚਾਹੀਦੀ ਹੈ।
ਪਵਾਰ ਨੇ ਟਵੀਟ ਕੀਤਾ ਕਿ ਪੂਰਬੀ ਲਦਾਖ਼ ਵਿਵਾਦ ਮਾਮਲੇ 'ਚ ਐਨਸੀਪੀ ਸਾਂਸਦਾਂ ਸੁਪ੍ਰਿਆ ਸੁਲੇ, ਪ੍ਰਫੁੱਲ ਪਟੇਲ, ਅਮੋਲ ਸਿੰਘ ਅਤੇ ਵੰਦਨਾ ਚੌਹਾਨ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੇ ਸਾਬਕਾ ਵਿਦੇਸ਼ ਸੱਕਤਰ ਵਿਜੇ ਗੋਖ਼ਲੇ ਅਤੇ ਏਅਰ ਮਾਰਸ਼ਲ ਭੂਸ਼ਣ ਗੋਖਲੇ (ਸੇਵਾਮੁਕਤ) ਨੂੰ ਸੱਦਾ ਦਿਤਾ ਸੀ।
ਸਾਬਕਾ ਰਖਿਆ ਮੰਤਰੀ ਨੇ ਕਿਹਾ ਕਿ ਬੈਠਕ ਦੌਰਾਨ ਉਨ੍ਹਾਂ ਨੇ ਚੀਨ 'ਚ ਇਕ ਵਿਆਪਕ ਰਣਨੀਤਕ ਅਤੇ ਰਾਜਨੀਤਕ ਸੋਚ 'ਤੇ ਅਪਣੀ ਚਿੰਤਾ ਪ੍ਰਗਟ ਕੀਤੀ ਜਿਸ ਦਾ ਟੀਚਾ ਭਾਰਤ ਦੇ ਆਰਥਕ ਵਿਕਾਸ ਨੂੰ ਰੋਕਣਾ ਹੈ।
ਪਵਾਰ ਨੇ ਇਕ ਹੋਰ ਟਵੀਟ 'ਚ ਕਿਹਾ, ''ਮੈਂ ਇਸ ਤੱਥ 'ਤੇ ਰੋਸ਼ਨੀ ਪਾਈ ਕਿ ਚੀਨ ਸਾਰੀਆਂ ਦਿਸ਼ਾਵਾਂ ਤੋਂ ਭਾਰਤੀ ਉਪਮਹਾਂਮਦੀਪ ਨੂੰ ਘੇਰੇ ਹੋਏ ਹੈ ਅਤੇ ਉਨ੍ਹਾਂ ਨੇ ਦਖਣੀ ਚੀਨ ਸਾਗਰ 'ਚ ਉਸ ਦੀ ਮੌਜੂਦਗੀ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ।''

 

Have something to say? Post your comment

 
 
 
 
 
Subscribe