Friday, November 22, 2024
 

ਰਾਸ਼ਟਰੀ

ਜਾਮੀਆ ਦੇ ਪ੍ਰੋਫੈਸਰ ਡਿਜ਼ਾਈਨ ਕਰਨਗੇ ਅਯੁੱਧਿਆ ਦੀ ਮਸੀਤ

September 02, 2020 08:07 AM

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਆਦੇਸ਼ 'ਤੇ ਸਰਕਾਰ ਵੱਲੋਂ ਅਯੁੱਧਿਆ 'ਚ ਦਿੱਤੀ ਗਈ ਥਾਂ (ਬਾਬਰੀ ਮਸੀਤ ਖ਼ਿਲਾਫ਼) 'ਚ ਯੂ.ਪੀ. ਸੁੰਨੀ ਵਕਫ ਬੋਰਡ ਮਸੀਤ ਬਣਾਵੇਗਾ। ਇਸ ਮਸੀਤ ਦਾ ਡਿਜ਼ਾਈਨ ਜਾਮੀਆ ਮਿਲ‍ਿਆ ਇਸਲਾਮੀਆ ਦੇ ਡੀਨ ਆਰਕੀਟੈਕਚਰ ਪ੍ਰੋ. ਐੱਸ.ਐੱਮ. ਅਖ਼ਤਰ ਕਰਨਗੇ। ਇਹ ਜਾਣਕਾਰੀ ਜਾਮੀਆ ਮਿਲ‍ਿਆ ਇਸਲਾਮੀਆ ਵਲੋਂ ਦਿੱਤੀ ਗਈ ਹੈ। ਪ੍ਰੋ. ਐੱਸ.ਐੱਮ. ਅਖ਼ਤਰ ਨੇ ਦੱਸਿਆ ਕਿ ਅਯੁੱਧਿਆ 'ਚ ਸੁੰਨੀ ਵਕਫ ਬੋਰਡ ਨੇ ਉਨ੍ਹਾਂ ਨੂੰ ਜ਼ਿੰਮੇਦਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਯੁੱਧਿਆ 'ਚ ਸਿਰਫ ਮਸੀਤ ਨਹੀਂ ਸਗੋਂ ਉਸ ਜ਼ਮੀਨ 'ਤੇ ਪੂਰਾ ਇੱਕ ਕੰਪਲੈਕਸਨੁਮਾ ਇਮਾਰਤ ਬਣਾਈ ਜਾ ਰਹੀ ਹੈ, ਮਸੀਤ ਇਸਦਾ ਇੱਕ ਹਿੱਸਾ ਹੋਵੇਗੀ। ਪ੍ਰੋ. ਅਖ਼ਤਰ ਨੇ ਕਿਹਾ ਕ‍ਿ ਉਸ ਕੰਪਲੈਕਸ ਨੂੰ ਤਿੰਨ ਮੁੱਲਾਂ ਦੇ ਆਧਾਰ 'ਤੇ ਆਰਕੀਟੈਕਟ ਕੀਤਾ ਜਾਵੇਗਾ।

ਪ੍ਰੋਫੈਸਰ ਅਖ਼ਤਰ ਮੁਤਾਬਕ ਉਸ ਪੂਰੀ ਇਮਾਰਤ 'ਚ ਹਿੰਦੁਸਤਾਨੀਅਤ, ਮਨੁੱਖਤਾ ਅਤੇ ਇਸਲਾਮਿਕ ਮੁੱਲਾਂ ਦੀ ਝਲਕ ਨਜ਼ਰ ਆਵੇਗੀ। ਇੱਥੇ ਲੋਕਾਂ ਨੂੰ ਪ੍ਰਵੇਸ਼ ਕਰਨ 'ਤੇ ਹਿੰਦੁਸਤਾਨੀ ਸਭਿਆਚਾਰ ਦੀ ਝਲਕ ਮਿਲੇਗੀ। ਇਸ ਤੋਂ ਇਲਾਵਾ ਇਮਾਰਤ 'ਚ ਮਨੁੱਖਤਾ ਦੇ ਮੁੱਲ ਵੀ ਨਜ਼ਰ ਆਉਣਗੇ। ਪ੍ਰੋ. ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਇਮਾਰਤ ਦੇ ਆਰਕੀਟੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਛੇਤੀ ਹੀ ਉਹ ਇਸ ਦਾ ਪੂਰਾ ਆਰਕੀਟੈਕਟ ਤਿਆਰ ਕਰਕੇ ਵਕਫ ਬੋਰਡ ਸਾਹਮਣੇ ਰੱਖਣਗੇ।

ਪ੍ਰੋ. ਅਖ਼ਤਰ ਵਾਸਤੁਕਲਾ ਦੇ ਨਾਲ ਟਾਉਨ ਪਲਾਨਿੰਗ ਲਈ ਖਾਸ ਪਛਾਣ ਰੱਖਦੇ ਹਨ। ਉਨ੍ਹਾਂ ਨੇ ਦੇਸ਼-ਵਿਦੇਸ਼ 'ਚ ਟਾਉਨ ਪਲਾਨਿੰਗ 'ਤੇ ਆਪਣੇ ਪ੍ਰੈਜੇਂਟੇਸ਼ਨ ਦਿੱਤੇ ਹਨ। ਉਨ੍ਹਾਂ ਦੀ ਟਾਉਨ ਪਲਾਨਿੰਗ ਵਾਚਾਵਰਣ ਨੂੰ ਖਾਸ ਧਿਆਨ 'ਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ। ਹੁਣ ਤੱਕ ਵਾਸਤੁਕਲਾ 'ਤੇ ਉਨ੍ਹਾਂ ਦੀ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਨ੍ਹਾਂ ਦੇ ਨਾਮ ਅਰਬਨ ਹਾਉਸਿੰਗ-ਇਸ਼ੂਜ ਐਂਡ ਸਟ੍ਰੈਟੇਜੀਸ, ਇਸਲਾਮਿਕ ਆਰਕੀਟੈਕਚਰ ਐਟ ਕਰਾਸ ਰੋਡ, ਹਬੀਬ ਰਹਿਮਾਨ-ਦ ਆਰਕੀਟੈਕਟ ਆਫ ਇੰਡੀਪੈਂਡੇਂਟ ਇੰਡੀਆ ਅਤੇ ਇੰਵਾਇਰਮੈਂਟਲ ਰੈਮੇਡੀਏਸ਼ਨ ਐਂਡ ਰੀਜੁਵੇਨੇਸ਼ਨ ਹਨ।

 

Have something to say? Post your comment

 
 
 
 
 
Subscribe