Friday, November 22, 2024
 

ਕਾਰੋਬਾਰ

coronavirus : ਸਾਊਦੀ ਅਰਬ ਨੇ ਖੋਜੇ ਦੋ ਨਵੇਂ ਤੇਲ ਅਤੇ ਗੈਸ ਭੰਡਾਰ

September 01, 2020 08:53 AM

ਰਿਆਦ : ਕੋਰੋਨਾ ਮਹਾਂਮਾਰੀ ਵਿਚ ਸਾਊਦੀ ਅਰਬ ਦੇ ਹੱਥ ਇਕ ਵੱਡਾ ਖ਼ਜ਼ਾਨਾ ਲੱਗਾ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਰਾਜਧਾਨੀ ਦੇ ਉਤਰੀ ਹਿੱਸੇ ਵਿਚ ਦੋ ਨਵੇਂ ਤੇਲ ਅਤੇ ਗੈਸ ਭੰਡਾਰ ਖੋਜੇ ਹਨ। ਸਾਊਦੀ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜੀਜ਼ ਨੇ ਅਧਿਕਾਰਤ ਪ੍ਰੈਸ ਏਜੰਸੀ (IPA) ਰਾਹੀਂ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਲ-ਜਊਫ਼ ਇਲਾਕੇ ਵਿਚ ਸਥਿਤ ਗੈਸ ਭੰਡਾਰ ਨੂੰ ਹਦਬਤ ਅਲ-ਹਜ਼ਰਾ ਗੈਸ ਫ਼ੀਲਡ ਅਤੇ ਉਤਰੀ ਸਰਹਦੀ ਇਲਾਕੇ ਦੇ ਤੇਲ ਭੰਡਾਰ ਨੂੰ ਅਬਰਕ ਅਲ ਤਾਲੂਲ ਦਾ ਨਾਮ ਦਿਤਾ ਗਿਆ ਹੈ। ਪ੍ਰਿੰਸ ਅਬਦੁਲ ਅਜੀਜ਼ ਨੇ ਪ੍ਰੈਸ ਏਜੰਸੀ ਨਾਲ ਗੱਲਬਾਤ ਵਿਚ ਦਸਿਆ ਕਿ ਹਦਬਤ ਅਲ-ਹਜ਼ਰਾ ਫ਼ੀਲਡ ਦੇ ਅਲ ਸਰਾਰਾ ਰਿਜ਼ਵਾਇਰ ਤੋਂ 16 ਮਿਲੀਅਨ ਕਿਊਬਿਕ ਫੁਟ ਰੋਜ਼ਾਨਾ ਦੀ ਦਰ ਨਾਲ ਕੁਦਰਤੀ ਗੈਸ ਨਿਕਲੀ ਹੈ ਅਤੇ ਇਸ ਨਾਲ 1944 ਬੈਰਲ ਕੰਡੇਨਸੇਟਸ ਵੀ ਨਿਕਲਿਆ ਹੈ। ਉੱਥੇ ਅਬਰਕ ਅਲ-ਤੁਲੂਲ ਤੋਂ ਰੋਜ਼ਾਨਾ ਕਰੀਬ 3, 189 ਬੈਰਲ ਅਰਬ ਸੁਪਰ ਲਾਈਟ ਕਰੂਡ ਨਿਕਲ ਸਕਦਾ ਹੈ, ਨਾਲ ਹੀ 1.1 ਮਿਲੀਅਨ ਕਿਊਬਿਕ ਫੁਟ ਗੈਸ ਨਿਕਲ ਸਕਦੀ ਹੈ। 

ਇਸੇ ਮਹੀਨੇ ਤੁਰਕੀ ਨੇ ਵੀ ਕਾਲਾ ਸਾਗਰ ਵਿਚ ਖੋਜਿਆ ਊਰਜਾ ਭੰਡਾਰ

 ਅਰਾਮਕੋ ਗੈਸ ਅਤੇ ਓਏ ਫ਼ੀਲਡ ਤੋਂ ਮਿਲਣ ਵਾਲੇ ਤੇਲ, ਗੈਸ ਅਤੇ ਕੰਡੇਸੇਟ ਗੁਣਵੱਤਾ ਦੀ ਜਾਂਚ ਕਰਨੀ ਸ਼ੁਰੂ ਕਰੇਗੀ। ਪ੍ਰਿੰਸ ਅਬਦੁਲ ਅਜੀਜ਼ ਨੇ ਦਸਿਆ ਕਿ ਤੇਲ ਅਤੇ ਗੈਸ ਭੰਡਾਰ ਦੇ ਇਲਾਕੇ ਅਤੇ ਆਕਾਰ ਦਾ ਸਹੀ ਪਤਾ ਲਗਾਉਣ ਲਈ ਹੋਰ ਖੂਹ ਪੁੱਟੇ ਜਾਣਗੇ। ਪ੍ਰਿੰਸ ਨੇ ਦੇਸ਼ ਨੂੰ ਖ਼ੁਸ਼ਹਾਲੀ ਦੇਣ ਲਈ ਖ਼ੁਦਾ ਦਾ ਸ਼ੁਕਰੀਆ ਅਦਾ ਕੀਤਾ। ਸਾਊਦੀ ਅਰਾਮਕੋ ਦੁਨੀਆ ਦੀ ਸੱਭ ਤੋਂ ਵੱਡੀ ਤੇਲ ਕੰਪਨੀ ਹੈ ਅਤੇ ਦੁਨੀਆ ਵਿਚ ਰੋਜ਼ਾਨਾ ਤੇਲ ਉਤਪਾਦਨ ਦੇ ਮਾਮਲੇ ਵਿਚ ਸੱਭ ਤੋਂ ਅੱਗੇ ਹੈ। ਇਸ ਦਾ ਸੱਭ ਤੋਂ ਵੱਡਾ ਬਾਜ਼ਾਰ ਏਸ਼ੀਆ ਹੈ ਜਿਥੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪਹਿਲਾਂ ਇਸ ਦਾ 70 ਫ਼ੀ ਸਦੀ ਨਿਰਯਾਤ ਹੁੰਦਾ ਸੀ।  ਵੈਨੇਜ਼ੁਏਲਾ ਤੋਂ ਬਾਅਦ ਸਾਊਦੀ ਅਰਬ ਕੋਲ ਸੱਭ ਤੋਂ ਵੱਧ ਪ੍ਰਮਾਣਤ ਤੇਲ ਭੰਡਾਰ ਹਨ। ਦੁਨੀਆ ਭਰ ਦੇ ਭੰਡਾਰ ਵਿਚ ਸਾਊਦੀ ਦੀ ਹਿੱਸੇਦਾਰੀ 17.2 ਫ਼ੀ ਸਦੀ ਹੈ ਭਾਵੇਂਕਿ ਸਾਊਦੀ ਕੋਲ ਤੇਲ ਦੇ ਮੁਕਾਬਲੇ ਗੈਸ ਭੰਡਾਰ ਘੱਟ ਹੈ ਅਤੇ ਗਲੋਬਲ ਗੈਸ ਭੰਡਾਰ ਵਿਚ ਉਸ ਦੀ ਹਿੱਸੇਦਾਰੀ ਸਿਰਫ 3 ਫ਼ੀ ਸਦੀ ਹੀ ਹੈ। ਸਾਊਦੀ ਅਰਬ ਦੇਸ਼ ਦਾ ਪਹਿਲਾ ਵਿੰਡ ਪਾਵਰ ਪਲਾਂਟ ਬਣਾਉਣ 'ਤੇ ਵੀ ਕੰਮ ਕਰ ਰਿਹਾ ਹੈ।  ਇਸੇ ਮਹੀਨੇ ਤੁਰਕੀ ਨੇ ਵੀ ਕਾਲਾ ਸਾਗਰ ਵਿਚ ਊਰਜਾ ਦਾ ਭੰਡਾਰ ਖੋਜਿਆ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੌਣ ਨੇ ਇਸ ਨੂੰ ਤੁਰਕੀ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਕੁਦਰਤੀ ਗੈਸ ਦੀ ਖੋਜ ਦਸਿਆ ਸੀ। ਇਸਤਾਂਬੁਲ ਵਿਚ ਪ੍ਰੈਸ ਕਾਨਫਰੰਸ  ਕਰਦਿਆਂ ਅਰੌਦਣ ਨੇ ਕਿਹਾ ਸੀ ਕਿ ਤੁਰਕੀ ਦੇ ਫਤੇਹ ਨਾਮਕ ਡ੍ਰਿਲਿੰਗ ਜਹਾਜ਼ ਨੇ 320 ਅਰਬ ਕਿਊਬਿਕ ਮੀਟਰ ਕੁਦਰਤੀ ਗੈਸ ਭੰਡਾਰ ਟੂਨਾ-1 ਖੂਹ ਵਿਚ ਪਾਇਆ ਹੈ। ਅਰਦੌਣ ਨੇ ਕਿਹਾ ਸੀ ਕਿ ਸਾਡਾ ਉਦੇਸ਼ ਕਾਲਾ ਸਾਗਰ ਤੋਂ ਗੈਸ ਕੱਢ ਕੇ 2023 ਤਕ ਇਸ ਨੂੰ ਵਰਤੋਂ ਕਰਨ ਦਾ ਹੈ।

 

Have something to say? Post your comment

 
 
 
 
 
Subscribe