Friday, November 22, 2024
 

ਚੰਡੀਗੜ੍ਹ / ਮੋਹਾਲੀ

ਜੇ ਤੁਸੀਂ ਵੀ ਰੱਖਿਆ ਹੈ ਘਰ 'ਚ ਬਾਂਦਰ ਜਾਂ ਤੋਤਾ ਤਾਂ ਹੋ ਜਾਓ ਸਾਵਧਾਨ

August 31, 2020 07:36 AM

ਚੰਡੀਗੜ੍ਹ : ਜੇ ਤੁਸੀਂ ਕੋਈ ਪੰਛੀ ਜਾਂ ਜੰਗਲੀ ਜਾਨਵਰ ਘਰ 'ਚ ਪਾਲਤੂ ਜਾਨਵਰ ਦੇ ਤੌਰ 'ਤੇ ਰਖਿਆ ਹੈ ਤਾਂ ਇਹ ਤੁਹਾਨੂੰ ਸੀਖਾਂ ਪਿੱਛੇ ਪਹੁੰਚਾਵੇਗਾ। ਕਿਸੇ ਵੀ ਪੰਛੀ ਜਾਂ ਜੰਗਲੀ ਜਾਨਵਰ ਨੂੰ ਘਰ 'ਚ ਪਾਲਤੂ ਦੇ ਤੌਰ 'ਤੇ ਰਖਣਾ ਗੰਭੀਰ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਫ਼ਾਰੈਸਟ ਤੇ ਵਾਈਲਡ ਲਾਈਫ਼ ਡਿਪਾਰਟਮੈਂਟ ਨੇ ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ। ਏਨਾ ਹੀ ਨਹੀਂ ਸ਼ਿਕਾਇਤ ਲਈ ਸਮਰਪਤ ਨੰਬਰ ਤਕ ਜਾਰੀ ਕੀਤਾ ਹੈ। ਨਾਲ ਹੀ ਜੋ ਵਿਅਕਤੀ ਕਿਸੇ ਵਾਈਲਡ ਐਨੀਮਲ ਨੂੰ ਰੈਸਕਿਊ ਲਈ ਸ਼ਿਕਾਇਤ ਕਰੇਗਾ, ਉਸ ਦੀ ਪਛਾਣ ਲੁਕਾ ਕੇ ਰੱਖੀ ਜਾਵੇਗੀ। ਉਸ ਵਿਅਕਤੀ ਨੂੰ ਡਿਪਾਰਟਮੈਂਟ ਸਨਮਾਨ ਵੀ ਦੇਵੇਗਾ।
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਘਰਾਂ 'ਚ ਤੋਤਾ ਤੇ ਬਾਂਦਰ ਵਰਗੇ ਐਨੀਮਲ ਪਾਲਣ ਲੱਗੇ ਹਨ। ਏਨਾ ਹੀ ਨਹੀਂ ਤੋਤਾ ਤਾਂ ਦੁਕਾਨਾਂ 'ਤੇ ਸ਼ਰੇਆਮ ਵਿਕਦਾ ਹੈ। ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਤੋਤਾ ਵਾਈਲਡ ਬਰਡ ਦੀ ਸ਼੍ਰੇਣੀ 'ਚ ਆਉਂਦਾ ਹੈ। ਇਸ ਨੂੰ ਘਰ 'ਚ ਪਾਲਤੂ ਵਜੋਂ ਨਹੀਂ ਰਖਿਆ ਜਾ ਸਕਦਾ। ਏਨਾ ਹੀ ਨਹੀਂ ਨਿਓਲ, ਕੱਛੂਕੁੰਮਾ, ਮੋਰ, ਬੱਤਖ਼ ਤੇ ਸੱਪ ਵਰਗੇ ਜਾਨਵਰ ਇਸ ਸ਼੍ਰੇਣੀ 'ਚ ਆਉਂਦੇ ਹਨ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਬੰਦੀ ਬਣਾ ਕੇ ਰਖਣਾ ਗੰਭੀਰ ਅਪਰਾਧ ਹੈ। ਬਾਂਦਰ, ਸੱਪਾਂ ਦੇ ਸਹਾਰੇ ਕਈ ਮੰਗਣ ਵਾਲੇ ਗਲ਼ੀਆਂ 'ਚ ਘੁੰਮਦੇ ਨਜ਼ਰ ਆਉਂਦੇ ਹਨ। ਜੇ ਕੋਈ ਅਜਿਹਾ ਮਿਲਿਆ ਤਾਂ ਡਿਪਾਰਟਮੈਂਟ ਦੀ ਟੀਮ ਜਾਨਵਰ ਨੂੰ ਰੈਸਕਿਊ ਕਰ ਕੇ ਪੁਲਿਸ ਤੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾਏਗੀ।
ਵਾਈਲਡ ਲਾਈਫ਼ ਪ੍ਰੋਟੈਕਸ਼ਨ ਐਕਟ-1972 ਤਹਿਤ ਕਿਸੇ ਵੀ ਵਾਈਲਡ ਐਨੀਮਲ ਨੂੰ ਘਰ 'ਚ ਰੱਖਣਾ ਗ਼ੈਰਕਾਨੂੰਨੀ ਹੈ। ਵਾਈਲਡ ਐਨੀਮਲ ਦੇ ਅਧਿਕਾਰਾਂ 'ਤੇ ਅਪਣੀ ਡਿਊਟੀ ਪ੍ਰਤੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ, ਇਸਲਈ ਜਾਗਰੂਕ ਕਰਨ ਲਈ ਫਾਰੈਸਟ ਐਂਡ ਵਾਈਲਡ ਲਾਈਫ਼ ਡਿਪਾਰਟਮੈਂਟ ਨੇ ਇਕ ਕੈਂਪੇਨ ਸਟਾਪ ਬੀਂਗ ਵਾਈਲਡ ਵਿਦ ਦਿ ਵਾਈਲਡ ਵੀ ਸ਼ੁਰੂ ਕੀਤਾ ਹੈ ਜਿਸ ਵਿਚ ਲੋਕਾਂ ਨੂੰ ਐਨੀਮਲਜ਼ ਦੇ ਅਧਿਕਾਰਾਂ ਤੇ ਇਨ੍ਹਾਂ ਪ੍ਰਤੀ ਉਨ੍ਹਾਂ ਦੇ ਜ਼ਿੰਮੇਵਾਰੀ ਦੀ ਜਾਣਕਾਰੀ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਤੋਂ ਲੈ ਕੇ ਹੋਰ ਪਲੇਟਫ਼ਾਰਮ ਤੇ ਡਿਪਾਰਟਮੈਂਟ ਦੇ ਅਧਿਕਾਰੀ ਇਸ ਦੀ ਜਾਣਕਾਰੀ ਲੋਕਾਂ ਤਕ ਪਹੁੰਚਾ ਰਹੇ ਹਨ।

 

Have something to say? Post your comment

Subscribe