Saturday, November 23, 2024
 

ਚੰਡੀਗੜ੍ਹ / ਮੋਹਾਲੀ

ਸਰਪੰਚ ਦੀ ਕੁੱਟਮਾਰ ਵਿਰੁਧ 16 ਨਾਮਜ਼ਦ

April 19, 2019 06:07 PM

ਕੁਰਾਲੀ, (ਸੱਚੀ ਕਲਮ ਬਿਊਰੋ) : ਬਲਾਕ ਮਾਜਰੀ ਅਧੀਨ ਪੈਦੇ ਪਿੰਡ ਚੰਦਪੁਰ ਰਾਓ ਦੇ ਸਰਪੰਚ ਮੀਹਾ ਸਿੰਘ ਦੀ ਕਮਰੇ ਵਿਚ ਬੰਦ ਕਰਕੇ ਕੁਟਮਾਰ ਕਰਨ ਤਹਿਤ ਪਿੰਡ ਦੇ 16 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਪੁਲਿਸ ਥਾਣਾ ਮਾਜਰੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ।

ਕਮਰੇ ਅੰਦਰ ਬੰਦ ਕਰ ਕੇ ਕੁੱਟਿਆ

ਸਿਵਲ ਹਸਪਤਾਲ ਕੁਰਾਲੀ ਵਿਖੇ ਜੇਰੇ ਇਲਾਜ ਦਾਖਲ ਸਰਪੰਚ ਮੀਹਾ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿਹਾ ਕਿ ਮੈ ਆਪਣੇ ਖੇਤਾ ਵਿਚੋ ਬਰਸੀਨ ਵੱਢਕੇ ਆਪਣੇ ਮੋਟਰ ਸਾਇਕਲ ਰੇਹੜੀ ਪਰ ਲੈ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾ ਰਸਤੇ ਵਿਚ ਮੈਨੂੰ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਤਰਲੋਚਨ ਸਿੰਘ ਪੁੱਤਰ ਸੀਤਲ ਗਿਰ ਵਾਸੀਅਨ ਪਿੰਡ ਚੰਦਪੁਰ ਨੇ ਮੈਨੂੰ ਘੇਰਨ ਦੀ ਕੋਸ਼ਿਸ ਕੀਤੀ ਤੇ ਮੈ ਆਪਣਾ ਮੋਟਰ ਸਾਇਕਲ ਰੇਹੜੀ ਸਾਇਡ ਨੂੰ ਕੱਢਕੇ ਭਜਾਕੇ ਆਪਣੇ ਘਰ ਵੜ ਗਿਆ ਤਾਂ ਵਰਕ ਕਰੀਬ ਲੱਗਭੱਗ 7.45 ਸਵੇਰੇ ਗੁਰਵਿੰਦਰ ਸਿੰਘ, ਤਰਲੋਚਨ ਸਿੰਘ, ਭੁਪਿੰਦਰ ਸਿੰਘ, ਦਲਵੀਰ ਸਿੰਘ, ਕਰਨ, ਸੰਦੀਪ ਕੁਮਾਰ, ਗੁਰਚਰਨ ਸਿੰਘ, ਮੇਜਰ, ਸੁਭਮ ਗਿਰ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਬੱਗਾ, ਪ੍ਰਵੀਨ ਕੁਮਾਰ, ਪੋਲਿੰਗਜੀਤ, ਮਨੀ, ਗੱਗੀ ਆਦਿ ਨੇ ਗੰਡਾਸੀ, ਸਲਗਾ, ਗੰਨੇ ਵੱਡਣ ਵਾਲੀ ਗੰਡਾਸੀ, ਕਿਰਪਾਨ, ਡੰਡਾ, ਕਿਰਚ , ਬਰਫ ਭੰਨਣ ਵਾਲਾ ਸੂਆਂ ਨਾਲ ਮੇਰੇ ਘਰ ਅੰਦਰ ਵੜ•ਕੇ ਹਮਲਾ ਕਰ ਦਿੱਤਾ ਤੇ ਮੇਰੀ ਕੁੱਟ ਮਾਰ ਕੀਤੀ ਅਤੇ ਮੈਨੂੰ ਬੇਹੋਸੀ ਦੀ ਹਾਲਤ ਵਿਚ ਸੁੱਟਕੇ ਬਾਹਰੋ ਕੁੰਡੀ ਲਗਾ ਦਿੱਤੀ ਤੇ  ਪਿੰਡ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਮੈਨੂੰ ਬਾਹਰ ਕੱਢਿਆ ਤੇ ਮੇਰੇ ਪਰਵਾਰ ਮੈਬਰਾਂ ਨੇ ਪਿੰਡ ਵਾਲਿਆ ਦੀ ਮਦਦ ਨਾਲ ਮੈਨੂੰ ਮੇਰੇ ਭਰਾ ਤਰਲੋਚਨ ਸਿੰਘ, ਚਾਚਾ ਹਾਕਮ ਗਿਰ ਤੇ ਅਵਤਾਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਕੁਰਾਲੀ ਵਿਖੇ ਦਾਖਲ ਕਰਵਾਇਆ ਜਿਥੇ ਕਿ ਡਾਕਟਰਾਂ ਨੇ ਮੇਰੇ ਚਾਚੇ ਹਾਕਮ ਗਿਰ ਦੀ ਹਾਲਤ ਜਿਆਦਾ ਖੁਰਾਬ ਹੋਣ ਕਰਕੇ ਸਿਵਲ ਹਸਪਤਾਲ 16 ਚੰਡੀਗੜ• ਵਿਖੇ ਭੇਜ ਦਿੱਤਾ ਗਿਆ ਸਰਪੰਚ ਮੀਹਾ ਸਿੰਘ ਨੇ ਝਗੜੇ ਦਾ ਕਾਰਨ ਸਾਮਲਾਤ ਜਮੀਨ ਦੱਸਿਆ ਹੈ ਕਿਉਕਿ ਪਿੰਡ ਦੀ ਸਾਮਲਾਤ ਜਮੀਨ ਪਰ ਦਲਵੀਰ ਸਿੰਘ ਵਗੈਰਾ ਨੇ ਕਬਜਾ ਕੀਤਾ ਹੋਇਆ ਸੀ ਅਸੀ ਇਸ ਦੀ ਪੈਰਵੀ ਕਰਦੇ ਸੀ ਤੇ ਹੁਣ ਕਬਜਾ ਸਾਮਲਾਤ ਜਮੀਨ ਦਾ ਪਿੰਡ ਦੀ ਪੰਚਾਇਤ ਕੋਲ ਆ ਗਿਆ ਹੈ ਜਿਸ ਕਰਕੇ ਉਕਤ ਵਿਅਕਤੀਆਂ ਸਾਡੀ ਕੁੱਟਮਾਰ ਕੀਤੀ ਹੈ ਪੁਲਿਸ ਥਾਣਾ ਮਾਜਰੀ ਦੇ ਮੁਲਾਜਮਾ ਨੇ ਸਰਪੰਚ ਮੀਹਾ ਸਿੰਘ ਦੇ ਬਿਆਨ ਦੇ ਆਧਾਰ ਤੇ ਵੱਖ ਵੱਖ ਧਰਾਵਾਂ ਤਹਿਤ ਉਕਤ 16 ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ ।

 

Have something to say? Post your comment

Subscribe