267 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ ਕੀਤੇ ਇਤਿਹਾਸਕ ਫੈਸਲੇ, ਰੂਪ ਸਿੰਘ ਦਾ ਅਸਤੀਫਾ ਮਨਜ਼ੂਰ, ਸਕੱਤਰ ਮਨਜੀਤ ਸਿੰਘ ਵੀ ਮੁਅੱਤਲ
ਅੰਮ੍ਰਿਤਸਰ : 267 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੀ ਹੋਈ ਇਕਤਰਤਾ ਦੌਰਾਨ ਕਈ ਇਤਿਹਾਸਕ ਫੈਸਲੇ ਹੋਏ। ਜਿਨ•ਾਂ ਵਿਚ ਬਾਦਲ ਪਰਿਵਾਰ ਦੇ ਖਾਸਮ-ਖਾਸ ਚਾਰਟਰਡ ਅਕਾਊਂਟੈਂਟ ਐਸ.ਐਸ. ਕੋਹਲੀ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੀਤਾ ਗਿਆ ਹੈ। ਸਾਢੇ 7 ਕਰੋੜ ਰੁਪਏ ਜ਼ੁਰਮਾਨਾ, 75 ਫ਼ੀਸਦੀ ਜ਼ੁਰਮਾਨਾ ਤਨਖਾਹ ਵਿਚੋਂ ਰਿਕਵਰ ਕੀਤਾ ਜਾਵੇਗਾ, ਸ਼੍ਰੋਮਣੀ ਕਮੇਟੀ ਦੇ 11 ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਹੁਣ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ।। ਜੋ ਹੇਠ ਲਿਖੇ ਅਨੁਸਾਰ ਹੈ : -
1. ਗੁਰਬਚਨ ਸਿੰਘ ਮੀਤ ਸਕੱਤਰ ਨੌਕਰੀ ਤੋਂ ਫਾਰਗ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ।
2.ਗੁਰਬਚਨ ਸਿੰਘ ਮੀਤ ਸਕੱਤਰ ਨੌਕਰੀ ਤੋਂ ਬਰਤਰਫ਼।
3. ਸਤਿੰਦਰ ਸਿੰਘ ਬਿੱਲੂ ਮੀਤ ਸਕੱਤਰ ਵਿੱਤ ਮੁਅੱਤਲ।
4. ਨਿਸ਼ਾਨ ਸਿੰਘ ਮੀਤ ਸਕੱਤਰ ਮੁਅੱਤਲ।
5. ਜੁਝਾਰ ਸਿੰਘ ਸਹਾਇਕ ਅਕਾਊਂਟੈਂਟ ਨੌਕਰੀ ਤੋਂ ਫਾਰਗ
6. ਪਰਮਦੀਪ ਸਿੰਘ ਬਿੱਲਾ ਇੰਚਾਰਜ ਨੌਕਰੀ ਤੋਂ ਮੁਅੱਤਲ
7. ਬਾਜ ਸਿੰਘ ਕਲਰਕ ਨੌਕਰੀ ਤੋਂ ਫਾਰਗ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ
8. ਦਲਬੀਰ ਸਿੰਘ ਹੈਲਪਰ ਨੌਕਰੀ ਤੋਂ ਮੁਅੱਤਲ ਅਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ
9. ਗੁਰਮੁਖ ਸਿੰਘ ਸੁਪਰਵਾਈਜਰ ਨੌਕਰੀ ਤੋਂ ਮੁਅੱਤਲ
10. ਕੰਵਲਜੀਤ ਸਿੰਘ ਸੇਵਾਮੁਕਤ ਸੁਪਰਵਾਈਜਰ ਦੇ ਫੰਡਾਂ 'ਤੇ ਰੋਕ ਅਤੇ ਨਾਲ ਹੀ ਉਸ ਖ਼ਿਲਾਫ਼ ਹੇਰਾਫੇਰੀ, ਰਿਕਾਰਡ ਖੁਰਦ-ਬੁਰਦ ਕਰਨ ਅਤੇ ਧੋਖਾਧੜੀ ਦਾ ਮੁਕੱਦਮਾ ਕਰਵਾਇਆ ਜਾਵੇਗਾ।
11. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਨੂੰ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸੱਮਰਥ ਰਹਿਣ, ਰਿਕਾਰਡ ਨੂੰ ਤੋੜ-ਮਰੋੜ ਦਾ ਪਤਾ ਲੱਗਣ 'ਤੇ ਸਮੇਂ ਸਿਰ ਬਣਦੀ ਕਾਰਵਾਈ ਨਾ ਕਰਨ ਅਤੇ ਮਿਲੀਭੁਗਤ ਦੇ ਦੋਸ਼ਾਂ ਵਿਚ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ।।
12. ਇਸੇ ਦਰਮਿਆਨ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਅਤੇ ਸਕੱਤਰ ਮਨਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।।