Saturday, November 23, 2024
 

ਰਾਸ਼ਟਰੀ

ਭਾਰਤ ਵਿਚ ਦੁਨੀਆ ਦੀ ਸਭ ਤੋਂ ਲੰਮੀ ਸੁਰੰਗ ਤਿਆਰ- ਤਸਵੀਰਾਂ

August 27, 2020 09:13 AM

ਨਵੀਂ ਦਿੱਲੀ - 10 ਹਜ਼ਾਰ ਫੁੱਟ 'ਤੇ ਸਥਿਤ ਦੁਨੀਆ ਦੀ ਸਭ ਤੋਂ ਲੰਮੀ ਰੋਡ ਸੁਰੰਗ ਦੇਸ਼ 'ਚ ਬਣ ਕੇ ਤਿਆਰ ਹੋ ਗਈ ਹੈ। ਇਸ ਨੂੰ ਬਣਾਉਣ 'ਚ 10 ਸਾਲ ਲੱਗ ਗਏ ਪਰ ਹੁਣ ਇਸ ਨਾਲ ਲੱਦਾਖ ਪੂਰੀ ਤਰ੍ਹਾਂ ਜੁੜਿਆ ਰਹੇਗਾ। ਨਾਲ ਹੀ ਇਸ ਦੀ ਵਜ੍ਹਾ ਨਾਲ ਮਨਾਲੀ ਤੋਂ ਲੇਹ ਵਿਚਾਲੇ ਕਰੀਬ 46 ਕਿਲੋਮੀਟਰ ਦੀ ਦੂਰੀ ਘੱਟ ਹੋ ਗਈ ਹੈ। ਇਸ ਦਾ ਨਾਮ ਹੈ ਅਟਲ ਰੋਹਤਾਂਗ ਸੁਰੰਗ। ਇਸ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਨਾਮ 'ਤੇ ਰੱਖਿਆ ਗਿਆ ਹੈ।

 

10, 171 ਫੁੱਟ ਦੀ ਉਚਾਈ 'ਤੇ ਬਣੀ ਇਸ ਅਟਲ ਰੋਹਤਾਂਗ ਸੁਰੰਗ ਨੂੰ ਰੋਹਤਾਂਗ ਪਾਸ ਨਾਲ ਜੋੜ ਕੇ ਬਣਾਇਆ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਲੰਮੀ ਰੋਡ ਸੁਰੰਗ ਹੈ। ਇਹ ਕਰੀਬ 8.8 ਕਿਲੋਮੀਟਰ ਲੰਮੀ ਹੈ। ਨਾਲ ਹੀ ਇਹ 10 ਮੀਟਰ ਚੌੜੀ ਹੈ। ਹੁਣ ਮਨਾਲੀ ਤੋਂ ਲੇਹ ਜਾਣ 'ਚ 46 ਕਿਲੋਮੀਟਰ ਦੀ ਦੂਰੀ ਘੱਟ ਹੋ ਗਈ। ਹੁਣ ਤੁਸੀਂ ਇਹ ਦੂਰੀ ਸਿਰਫ 10 ਮਿੰਟ 'ਚ ਪੂਰੀ ਕਰ ਸਕਦੇ ਹੋ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਦੇ ਅਨੁਸਾਰ ਮਨਾਲੀ-ਲੇਹ ਰੋਡ 'ਤੇ ਚਾਰ ਹੋਰ ਸੁਰੰਗ ਪ੍ਰਸਤਾਵਿਤ ਹਨ, ਫਿਲਹਾਲ ਇਹ ਸੁਰੰਗ ਬਣ ਕੇ ਪੂਰੀ ਹੋ ਚੁੱਕੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਅੰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਹ ਸੁਰੰਗ ਸਿਰਫ ਮਨਾਲੀ ਨੂੰ ਲੇਹ ਨਾਲ ਨਹੀਂ ਜੋੜੇਗੀ ਸਗੋਂ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ 'ਚ ਵੀ ਆਵਾਜਾਈ ਨੂੰ ਆਸਾਨ ਕਰ ਦੇਵੇਗੀ। ਇਹ ਕੁੱਲੂ ਜ਼ਿਲ੍ਹੇ  ਦੇ ਮਨਾਲੀ ਤੋਂ ਲਾਹੌਲ-ਸਪਿਤੀ ਜ਼ਿਲ੍ਹੇ ਨੂੰ ਵੀ ਜੋੜੇਗੀ।

ਇਸ ਦੇ ਬਣਨ ਨਾਲ ਸਭ ਤੋਂ ਜ਼ਿਆਦਾ ਲਾਭ ਲੱਦਾਖ 'ਚ ਤਾਇਨਾਤ ਭਾਰਤੀ ਫੌਜੀਆਂ ਨੂੰ ਮਿਲੇਗਾ। ਕਿਉਂਕਿ ਇਸ ਦੇ ਚੱਲਦੇ ਸਰਦੀਆਂ 'ਚ ਵੀ ਹਥਿਆਰ ਅਤੇ ਰਸਦ ਦੀ ਸਪਲਾਈ ਅਸਾਨੀ ਨਾਲ ਹੋ ਸਕੇਗੀ। ਹੁਣ ਸਿਰਫ ਜੋਜਿਲਾ ਪਾਸ ਹੀ ਨਹੀਂ ਸਗੋਂ ਇਸ ਰਸਤੇ ਤੋਂ ਵੀ ਫੌਜੀਆਂ ਤੱਕ ਸਾਮਾਨ ਦੀ ਸਪਲਾਈ ਹੋ ਸਕੇਗੀ। 

ਇਸ ਸੁਰੰਗ ਦੇ ਅੰਦਰ ਕੋਈ ਵੀ ਵਾਹਨ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕੇਗਾ। ਇਸ ਨੂੰ ਬਣਾਉਣ ਦੀ ਸ਼ੁਰੂਆਤ 28 ਜੂਨ 2010 ਨੂੰ ਹੋਈ ਸੀ। ਇਸ ਨੂੰ ਬਾਰਡਰ ਰੋਡ ਆਰਗੈਨਾਇਜੇਸ਼ਨ (BRO) ਨੇ ਬਣਾਇਆ ਹੈ। ਇਹ ਸੁਰੰਗ ਘੋੜੇ ਦੇ ਨਾਲ ਦੇ ਸਰੂਪ 'ਚ ਬਣਾਈ ਗਈ ਹੈ।

ਇਸ ਨੂੰ ਬਣਾਉਣ 'ਚ BRO ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ। ਕਿਉਂਕਿ ਸਰਦੀਆਂ 'ਚ ਇੱਥੇ ਕੰਮ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਸੀ। ਇੱਥੇ ਤਾਪਮਾਨ ਮਾਇਨਸ 30 ਡਿਗਰੀ ਤੱਕ ਚਲਾ ਜਾਂਦਾ ਸੀ। ਇਸ ਸੁਰੰਗ ਨੂੰ ਬਣਾਉਣ ਦੌਰਾਨ 8 ਲੱਖ ਕਿਊਬਿਕ ਮੀਟਰ ਪੱਥਰ ਅਤੇ ਮਿੱਟੀ ਕੱਢੀ ਗਈ। ਗਰਮੀਆਂ 'ਚ ਇੱਥੇ ਪੰਜ ਮੀਟਰ ਪ੍ਰਤੀ ਦਿਨ ਖੁਦਾਈ ਹੁੰਦੀ ਸੀ ਪਰ ਸਰਦੀਆਂ 'ਚ ਇਹ ਘੱਟ ਕੇ ਅੱਧਾ ਮੀਟਰ ਹੋ ਜਾਂਦੀ ਸੀ।

ਇਹ ਸੁਰੰਗ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਸ ਦੇ ਅੰਦਰ ਇੱਕ ਵਾਰ 'ਚ 3000 ਕਾਰਾਂ ਜਾਂ 1500 ਟਰੱਕ ਇਕੱਠੇ ਨਿਕਲ ਸਕਦੇ ਹਨ। ਇਸ ਨੂੰ ਬਣਾਉਣ 'ਚ ਕਰੀਬ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਸੁਰੰਗ ਦੇ ਅੰਦਰ ਆਧੁਨਿਕ ਆਸਟਰੇਲੀਅਨ ਟਨਲਿੰਗ ਮੈਥਡ ਦਾ ਇਸਤੇਮਾਲ ਕੀਤਾ ਗਿਆ ਹੈ। ਵੈਂਟੀਲੇਸ਼ਨ ਸਿਸਟਮ ਵੀ ਆਸਟਰੇਲਿਆਈ ਤਕਨੀਕ 'ਤੇ ਆਧਾਰਿਤ ਹੈ।

 

Have something to say? Post your comment

 
 
 
 
 
Subscribe