ਲਾਸ ਏਂਜਲਸ : ਅਮਰੀਕਾ ਦੇ ਪ੍ਰਸਿਧ ਗੀਤਕਾਰ ਜਸਟਿਨ ਟਾਊਨ ਅਰਲ ਦਾ ਦਿਹਾਂਤ ਹੋ ਗਿਆ। ਉਹ 38 ਸਾਲ ਦੇ ਸਨ। ਕਾਲਾਕਾਰ ਦੇ ਪ੍ਰਵਾਰ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਪੇਜ 'ਤੇ ਐਤਵਾਰ ਰਾਤ ਇਸ ਦੀ ਪੁਸ਼ਟੀ ਕੀਤੀ। ਪ੍ਰਵਾਰ ਨੇ ਇਕ ਬਿਆਨ ਵਿਚ ਕਿਹਾ, ''ਸਾਨੂੰ ਬੇਹਦ ਦੁੱਖ ਨਾਲ ਦਸਣਾ ਪੈ ਰਿਹਾ ਹੈ ਕਿ ਸਾਡੇ ਪੁੱਤਰ ਅਤੇ ਇਕ ਪਤੀ, ਪਿਤਾ ਅਤੇ ਦੋਸਤ ਜਸਟਿਨ ਦਾ ਦਿਹਾਂਤ ਹੋ ਗਿਆ ਹੈ। ਤੁਹਾਡੇ 'ਚੋਂ ਕਈ ਉਨ੍ਹਾਂ ਦੇ ਸੰਗਤੀ ਨਾਲ ਜੁੜੇ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਉਨ੍ਹਾਂ ਦਾ ਸੰਗੀਤ ਤੁਹਾਡੀ ਯਾਤਰਾ ਨੂੰ ਰਸਤਾ ਦਿਖਾਉਂਦਾ ਰਹੇਗਾ। ਤੁਸੀ ਬਹੁਤ ਯਾਦ ਆਉਗੇ ਪਿਆਰੇ ਜਸਟਿਨ।'' ਬਿਆਨ ਵਿਚ ਮੌਤ ਦਾ ਕਾਰਨ ਨਹੀਂ ਦਸਿਆ ਗਿਆ। ਨੈਸ਼ਵਿਲੇ ਵਿਚ ਪੈਦਾ ਹੋਏ ਅਰਲ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਸਥਾਨਕ ਬੈਂਡ ਤੋਂ ਕੀਤੀ ਸੀ। ਉਨ੍ਹਾਂ ਨੇ ਅਪਣੇ ਕਰੀਅਰ ਵਿਚ ਅੱਠ ਐਲਬਮ ਬਣਾਏ। ਅਰਲ ਜੀਵਨਭਰ ਨਸ਼ੇ ਅਤੇ ਸ਼ਰਾਬ ਦੀ ਆਦਤ ਨਾਲ ਜੁਝਦੇ ਰਹੇ ਅਤੇ ਇਸ ਕਾਰਨ ਉਨ੍ਹਾਂ ਨੂੰ ਅਪਣੇ ਪਿਤਾ ਸਟੀਵ ਹਰਲ ਦੇ ਬੈਂਡ ਵਿਚ ਵੀ ਕੱਢ ਦਿਤਾ ਗਿਆ ਸੀ।