ਬਠਿੰਡਾ (ਸੱਚੀ ਕਲਮ ਬਿਊਰੋ) : ਜ਼ਿਲ੍ਹੇ ਦੇ ਡੱਬਵਾਲੀ ਨਾਲ ਲੱਗਦੇ ਪਿੰਡ ਡੂੰਮਵਾਲੀ ਵਿਖੇ ਅੱਜ ਇਕ ਨੌਜੁਆਨ ਮਜ਼ਦੂਰ ਵਲੋਂ ਫ਼ਾਹਾ ਲੈ ਕੇ ਆਤਹਮੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਸੂਚਨਾ ਮੁਤਾਬਕ ਮ੍ਰਿਤਕ ਨੌਜੁਆਨ ਵਲੋਂ ਇਹ ਕਦਮ ਆਰਥਕ ਤੰਗੀ ਦੇ ਚੱਲਦੇ ਚੁਕਿਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਬਿੱਟੂ ਸਿੰਘ (26) ਪੁੱਤਰ ਪਾਲਾ ਸਿੰਘ ਵਾਸੀ ਡੂੰਮਵਾਲੀ ਦੇ ਤੌਰ 'ਤੇ ਹੋਈ ਹੈ। ਘਟਨਾ ਦਾ ਪਤਾ ਚਲਦਿਆਂ ਹੀ ਸਹਾਰਾ ਵਰਕਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਬਠਿੰਡਾ ਲਿਆਂਦਾ ਗਿਆ। ਉਧਰ ਇਸ ਮਾਮਲੇ ਵਿਚ ਥਾਣਾ ਸੰਗਤ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬਿੱਟੂ ਸਿੰਘ ਨੇ ਅਪਣੇ ਘਰ ਦੇ ਕਮਰੇ 'ਚ ਗਾਡਰ ਨਾਲ ਰੱਸਾ ਬੰਨ ਕੇ ਇਹ ਕਦਮ ਚੁੱਕਿਆ।