ਮੁਹਾਲੀ : ਪੰਜਾਬ ਦੇ ਗ੍ਰਹਿ ਵਿਭਾਗ ਨੇ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ), ਮਿਊਸਪਲ ਕਮੇਟੀ ਮੁਹਾਲੀ ਨੂੰ ਇੱਕ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਮੁਹਾਲੀ ‘ਚੋਂ ਦਫ਼ਤਰਾਂ, ਘਰਾਂ ਅਤੇ ਅਣਅਧਿਕਾਰਤ ਇਮਾਰਤਾਂ ਤੇ ਲੱਗੀਆਂ ਫ਼ਾਈਬਰ ਸ਼ੀਟਾਂ ਨੂੰ ਤੁਰਤ ਹਟਾਇਆ ਜਾਵੇ । ਪੱਤਰ ਵਿੱਚ WHO ਦਾ ਹਵਾਲਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਸਲਾਹ ਮੁਤਾਬਕ ਫ਼ਾਈਬਰ ਸ਼ੀਟਾਂ ਵਿੱਚ ਕਾਰਬਨ ਜ਼ਿਆਦਾ ਹੁੰਦੀ ਹੈ ਅਤੇ ਇਸ ਲਈ ਮਨੁੱਖੀ ਜਾਨਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਵੱਡਾ ਖ਼ਤਰਾ ਹੈ । ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਗਮਾਡਾ ਦੇ 1 ਜੂਨੀਅਰ ਇੰਜੀਨੀਅਰ, 1 ਮਿਊਸਪਲ ਕਮੇਟੀ ਦਾ ਮੁਲਾਜ਼ਮ ਦੇ ਇੱਕ ਪੁਲਿਸ ਮੁਲਾਜ਼ਮ ਦੀਆਂ ਟੀਮਾਂ ਬਣਾਉਣਗੇ । ਜੋ ਕਿ ਟੀਮ ਹਰੇਕ ਘਰ ਅਤੇ ਕੋਠੀ ਵਿੱਚ ਜਾ ਕੇ ਚੈੱਕ ਕਰੇਗੀ ਕਿ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਜਾਂ ਛੱਤ ਤੇ ਕੋਈ ਫ਼ਾਈਬਰ ਸ਼ੀਟ ਤਾਂ ਨਹੀਂ ਲੱਗੀ । ਜੇਕਰ ਫਾਈਬਰ ਸ਼ੀਟ ਕਿਸੇ ਦੇ ਘਰ ਜਾਂ ਦੁਕਾਨ ਤੇ ਲੱਗੀ ਹੋਵੇਗੀ ਤਾਂ ਉਕਤ ਟੀਮ ਤੁਰਤ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕਰੇਗੀ ।