Saturday, November 23, 2024
 

ਰਾਸ਼ਟਰੀ

ਸ੍ਰੀ ਦਰਬਾਰ ਸਾਹਿਬ ਦੀ ਥਾਂ ਮੰਦਿਰ ਬਣਾਉਣ ਦੀ ਗੱਲ ਕਰਨ ਵਾਲੇ ਖਿਲਾਫ ਦਰਜ ਕਰਵਾਈ ਸ਼ਿਕਾਇਤ

August 12, 2020 09:18 AM

ਨਵੀਂ ਦਿੱਲੀ  : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਅ ਤੇ ਦੁਨੀਆਂ ਭਰ ਵਿਚ ਵੱਖ ਵੱਖ ਧਾਰਮਿਕ ਫਿਰਕਿਆਂ ਦਰਮਿਆਨ ਨਫਰਤ ਫੈਲਾਉਣ ਵਾਲੇ ਇਕ ਸ਼ਰਾਰਤੀ ਅਨੁਸਾਰ ਖਿਲਾਫ ਪੁਲਿਸ ਵਿਚ ਕੇਸ ਦਰਜ ਕਰਵਾਇਆ ਹੈ।
ਐਸ ਐਚ ਓ ਪੁਲਿਸ ਥਾਣਾ ਨਾਰਥ ਅਵੈਨਿਊ ਨਵੀਂ ਦਿੱਲੀ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ  ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਵਿਅਕਤੀ ਰਾਘਵ ਗੌਤਮ ਨੇ ਬਹੁਤ ਹੀ ਇਤਰਾਜ਼ਯੋਗ ਸੰਦੇਸ਼ ਪਾਏ ਹਨ ਜਿਸ ਨਾਲ ਵੱਖ ਵੱਖ ਫਿਰਕਿਆਂ ਵਿਚ ਨਫਰਤ ਦੀ ਭਾਵਨਾ ਪੈਦਾ ਹੋਈ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹਨਾਂ ਨੇ ਪੁਲਿਸ ਨੂੰ ਆਖਿਆ ਕਿ ਰਾਘਵ ਦੇ ਖਿਲਾਫ ਧਾਰਾ 295 ਏ, 153 ਏ, 499, 500, 501 ਅਤੇ ਆਈ ਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।
ਉਹਨਾਂ ਕਿਹਾ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ਜਿਸਨੂੰ 16ਵੀਂ ਸਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀ ਜਿਸਦੇ ਚਾਰੇ ਪਾਸੇ ਗੇਟ ਸਿੱਖਾਂ ਦੇ ਸਾਰੇ ਧਰਮਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਹੁੰਦਾ ਹੈ ਤੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ।
ਉਹਨਾਂ ਕਿਹਾ ਕਿ ਇਸ ਵਿਅਕਤੀ ਰਾਘਵ ਨੇ ਫੇਸਬੁੱਕ 'ਤੇ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਬਹੁਤ ਹੀ ਘਟੀਆ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦਆਿਂ ਟਿੱਪਣੀਆਂ ਕੀਤੀਆਂ ਹਨ ਤੇ ਇਸਨੇ ਸ੍ਰੀ ਦਰਬਾਰ ਸਾਹਿਬ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਬੋਲਕੇ ਨਫਰਤ ਫੈਲਾਈ ਹੈ।  ਉਹਨਾਂ ਕਿਹਾ ਕਿਜੇਕਰ ਇਸਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਥਿਤੀ ਹੱਥ ਵਿਚੋਂ ਬਾਹਰ ਹੇ ਸਕਦੀ ਹੈ ਤੇ ਸਾਰੇ ਸਿੱਖ ਭਾਈਚਾਰੇ ਲਈ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ।
 ਸਿਰਸਾ ਨੇ ਕਿਹਾ ਕਿ ਇਸਦੇ ਗਲਤ ਅਤੇ ਭੜਕਾਊ ਟਿੱਪਣੀਆਂ ਨਾਲ ਦਿੱਲੀ ਦੀਆਂ ਸੜਕਾਂ ਤੇ ਭਾਰਤ ਭਰ ਵਿਚ ਦੰਗੇ ਵੀ ਭੜਕ ਸਕਦੇ ਸਨ ਤੇ ਇਸਦੀ ਮਨਸ਼ਾ ਅਜਿਹੇ ਹਾਲਾਤ ਪੈਦਾ ਕਰਨ ਦੀ ਹੈ। ਉਹਨਾਂ ਕਿਹਾ ਕਿ ਫੇਸਬੁੱਕ 'ਤੇ ਰਾਘਵ ਅਤੇ ਇਸਦੇ ਫਾਲੋਅਰਜ਼ ਦੀਆਂ ਟਿੱਪਣੀਆਂ ਦੱਸ ਰਹੀਆਂ ਹਨ ਕਿ ਜੇਕਰ ਇਸ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਲਾਤ ਵੱਸੋਂ ਬਾਹਰ ਹੋ ਸਕਦੇ ਹਨ।
ਤੁਰੰਤ ਕਾਰਵਾਈ ਦੀ ਅਪੀਲ ਕਰਦਿਆਂ ਸਿਰਸਾ ਨੇ ਕਿਹਾ ਕਿ ਵੱਖ ਵੱਖ ਫਿਰਕਿਆਂ ਵਿਚ ਸ਼ਾਂਤੀ ਤੇ ਸਦਭਾਵਨਾ ਬਦਾਈ ਰੱਖਣ ਵਾਸਤੇ ਲਾਜ਼ਮੀ ਹੈ ਕਿ ਇਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਇਸਦੀਆਂ ਟਿੱਪਣੀਆਂ ਨੇ ਲੋਕਾ ਵਿਚ ਜ਼ਹਿਰ ਹੀ ਫੈਲਾਇਆ ਹੈ।

 

Have something to say? Post your comment

 
 
 
 
 
Subscribe