ਐਸ.ਐਸ.ਪੀ ਮੁਕਤਸਰ ਸਾਹਿਬ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਦੀਆਂ ਹਦਾਇਤਾ ਉਤੇ ਜਿਲ੍ਹਾਂ ਪੁਲਿਸ ਦੀ ਐਵੇਂਰਨੈੱਸ ਟੀਮ ਵੱਲੋਂ 8 ਸਾਲ ਪਹਿਲਾਂ ਗੁੰਮ ਹੋਏ ਬੱਚੇ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਪਿਆ ਦੇ ਹਵਾਲੇ ਕੀਤਾ ਗਿਆ। ਪਿੰਡ ਕਾਬਲਵਾਲਾ ਜਿਲ੍ਹਾ ਫਰੀਦਕੋਟ ਦਾ ਇੱਕ ਲੜਕਾ ਮੋਹਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕੇ 2013 ਵਿੱਚ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਿਆ ਸੀ ਜੋ ਕਿ ਆਪਣੇ ਪਰਿਵਾਰ ਤੋਂ ਵਿਛੜ ਗਿਆ। ਜਿਸ ਉਤੇ ਅੱਜ ਜਿਲ੍ਹਾ ਪੁਲਿਸ ਦੀ ਐਵੇਂਰਨੈੱਸ ਟੀਮ ਦੇ ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ, ਗੁਰਜੰਟ ਸਿੰਘ ਅਤੇ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ ਨੂੰ ਗੁਪਤ ਸੂਚਣਾ ਮਿਲੀ ਕਿ ਇਹ ਲੜਕਾ ਟਰੱਕ ਡਰਾਇਵਰ ਨਾਲ ਗੁਜਰਾਤ ਤੋਂ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁਚਿਆ ਹੈ ਜਿਸ ਉਤੇ ਪੁਲਿਸ ਮੁਲਾਜਮਾ ਨੇ ਉਨ੍ਹਾਂ ਦੇ ਮਾਪਿਆ ਦੀ ਭਾਲ ਕਰਦੇ ਹੋਏ ਪਿੰਡ ਕਾਬਲਵਾਲਾ ਪਹੁੰਚੇ। ਮਾਪਿਆ ਦੀ ਲੜਕੇ ਮੋਹਨਜੀਤ ਸਿੰਘ ਨਾਲ ਮੋਬਾਇਲ ਉਤੇ ਵੀਡੀਓ ਕਾਲ ਰਾਹੀਂ ਗੱਲ ਬਾਤ ਕਰਵਾਈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪਹਿਚਾਣ ਲਿਆ ਅਤੇ ਆਪਣੇ ਪੁੱਤਰ ਨੂੰ ਬਾਬਾ ਬਕਾਲਾ ਤੋਂ ਵਾਪਿਸ ਲੈ ਆਏ। ਮੋਹਨਜੀਤ ਸਿੰਘ ਆਪਣੇ ਪਿਤਾ ਪਰਮਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਐਸ.ਐਸ.ਪੀ ਸ੍ਰੀਮਤੀ ਡੀ.ਸੁਡਰਵਿਲੀ ਜੀ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ।