Saturday, November 23, 2024
 

ਰਾਸ਼ਟਰੀ

ਸਾਦਗੀ ਨਾਲ ਮਨਾਈ ਗਈ 'ਈਦ'

August 02, 2020 08:32 AM

ਸ਼੍ਰੀਨਗਰ : ਕਸ਼ਮੀਰ ਵਿਚ ਸਨਿਚਰਵਾਰ ਨੂੰ ਈਦ-ਉਲ-ਅਜ਼ਹਾ ਦਾ ਜਸ਼ਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਾਦਗੀ ਨਾਲ ਮਨਾਇਆ ਗਿਆ। ਜ਼ਿਆਦਾਤਰ ਲੋਕਾਂ ਨੇ ਛੋਟੇ ਸਮੂਹਾਂ ਵਿਚ ਨਮਾਜ਼ ਅਦਾ ਕੀਤੀ ਅਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਕਸ਼ਮੀਰ ਦੀਆਂ ਪ੍ਰਮੁੱਖ ਮਸੀਤਾਂ ਅਤੇ ਦਰਗਾਹਾਂ ਵਿਚ ਈਦ ਦੀ ਨਮਾਜ਼ ਨਹੀਂ ਪੜ੍ਹੀ ਗਈ, ਕਿਉਂਕਿ ਪੁਲਸ ਨੇ ਸ਼੍ਰੀਨਗਰ ਸ਼ਹਿਰ ਸਮੇਤ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ।
ਪੁਲਿਸ ਨੇ ਲੋਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਸ਼ਹਿਰ 'ਚ ਕਈ ਥਾਵਾਂ 'ਤੇ ਕੰਟੀਲੀਆਂ ਤਾਰਾਂ ਅਤੇ ਬੈਰੀਅਰ ਲਾਏ ਗਏ। ਉਨ੍ਹਾਂ ਨੇ ਦਸਿਆ ਕਿ ਲੋਕਾਂ ਨੇ ਘਰਾਂ 'ਚ ਹੀ ਈਦ ਦੀ ਨਮਾਜ਼ ਅਦਾ ਕੀਤੀ। ਹਾਲਾਂਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਸਥਿਤ ਮਸੀਤਾਂ 'ਚ ਸਮੂਹਾਂ ਵਿਚ ਈਦ ਦੀ ਨਮਾਜ਼ ਪੜ੍ਹਨ ਦੀਆਂ ਖ਼ਬਰਾਂ ਆਈਆਂ।
ਪੁਲਿਸ ਮੁਲਾਜ਼ਮਾਂ ਨੇ ਸਵੇਰੇ-ਸਵੇਰੇ ਲਾਊਡ ਸਪੀਕਰਾਂ 'ਤੇ ਐਲਾਨ ਕਰਦੇ ਹੋਏ ਲੋਕਾਂ ਨੂੰ ਈਦ ਦੀ ਨਮਾਜ਼ ਲਈ ਇਕੱਠੇ ਨਾ ਹੋਣ ਦੀ ਅਪੀਲ ਕੀਤੀ, ਕਿਉਂਕਿ ਘਾਟੀ ਵਿਚ ਹੁਣ ਵੀ ਕੋਰਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਈਦ ਦੇ ਮੌਕੇ 'ਤੇ ਘਾਟੀ 'ਚ ਵੱਖ-ਵੱਖ ਥਾਵਾਂ 'ਤੇ ਭੇਡਾਂ ਅਤੇ ਬੱਕਰਿਆਂ ਦੀ ਬਲੀ ਦਿਤੀ ਗਈ। ਉਨ੍ਹਾਂ ਮੁਤਾਬਕ ਇਸ ਸਾਲ ਕੋਰੋਨਾ ਦੇ ਖ਼ਤਰੇ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਸ਼ੂਆਂ ਦੀ ਬਲੀ ਦਿਤੀ ਗਈ। 

 

Have something to say? Post your comment

 
 
 
 
 
Subscribe