ਸ੍ਰੀਨਗਰ : ਵੈਸ਼ਣੋ ਦੇਵੀ ਦੀ ਯਾਤਰਾ ਦੇ ਰਾਸਤੇ ਸਾਂਝੀ ਛੱਤ ਨੇੜੇ ਜੰਗਲਾਂ 'ਚ ਸ਼ੱਕੀ ਅੱਤਵਾਦੀਆਂ ਦੇ ਦੇਖੇ ਜਾਣ ਦੀ ਸੂਚਨਾ ਹੈ। ਸ਼ੱਕੀਆਂ ਦੀ ਸੂਚਨਾ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਲਾਕੇ 'ਚ ਸਰਚ ਆਪਰੇਸ਼ਨ ਤੇਜ ਕਰ ਦਿੱਤਾ ਗਿਆ ਹੈ ਤੇ ਕੁਝ ਦੇਰ ਲਈ ਯਾਤਰਾ ਵੀ ਰੋਕੀ ਗਈ। ਦੱਸਿਆ ਜਾਂਦਾ ਹੈ ਕਿ ਸ਼ਾਮ ਨੂੰ ਭੈਰੋ ਘਾਟੀ ਤੇ ਯਾਤਰਾ ਦੇ ਪ੍ਰਾਚੀਨ ਮਾਰਗ ਨੂੰ ਭਗਤਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਨਵੇਂ ਮਾਰਗ ਤੋਂ ਯਾਤਰੀਆਂ ਨੂੰ ਜਾਣ ਦੀ ਛੋਟ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਸਾਂਝੀ ਛੱਤ ਨੇੜੇ 2-3 ਸ਼ੱਕੀ ਲੋਕਾਂ ਨੂੰ ਦੇਖਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਸਾਂਝੀ ਛੱਤ ਦੇ ਜ਼ਰੀਏ ਇਹ ਸੂਚਨਾ ਮਿਲੀ ਹੈ ਕਿ ਕੁਝ ਅੱਤਵਾਦੀ ਜੰਗਲਾਂ 'ਚ ਲੁਕੇ ਹੋਏ ਹਨ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੱਕੀ ਕਿਥੇ ਮੌਜੂਦ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਸਾਂਝੀ ਛੱਤ ਦੇ ਨੇੜਲੇ ਖੇਤਰ 'ਚ ਤਲਾਸ਼ੀ ਮੁਹਿੰਮ ਤੇਜ ਕਰ ਦਿੱਤੀ।