Thursday, November 14, 2024
 

ਸੰਸਾਰ

ਚੀਨ 'ਚ ਹੜ੍ਹ ਕਾਰਨ ਹਾਲਾਤ ਗੰਭੀਰ

July 22, 2020 08:48 AM

ਬੀਜਿੰਗ : ਚੀਨ ਦੇ ਪੂਰਬੀ ਸ਼ਹਿਰ ਵਿਚ ਬੰਨ੍ਹ ਟੁੱਟਣ ਕਾਰਣ 10 ਹਜ਼ਾਰ ਤੋਂ ਵਧੇਰੇ ਲੋਕ ਫਸ ਗਏ ਹਨ, ਜਦਕਿ ਦੇਸ਼ ਦੇ ਬਹੁਤ ਹਿੱਸਿਆਂ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਇਹ ਜਾਣਕਾਰੀ ਮੰਗਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਦਿੱਤੀ। ਅਨਹੂਈ ਸੂਬੇ ਦੇ ਗੁਝੇਨ ਵਿਚ ਹੜ੍ਹ ਨੂੰ ਰੋਕਣ ਦੇ ਲਈ ਖੜ੍ਹੀਆਂ ਕੀਤੀਆਂ ਗਈਆਂ ਕੰਧਾਂ ਤੋਂ ਐਤਵਾਰ ਨੂੰ ਪਾਣੀ ਉਪਰ ਵਹਿਣ ਲੱਗਿਆ। ਇਹ ਜਾਣਕਾਰੀ ਸੂਬਾਈ ਸਰਕਾਰ ਨੇ ਆਪਣੇ ਅਧਿਕਾਰਿਤ ਮਾਈਕ੍ਰੋਬਲਾਗ ਵਿਚ ਜਾਣਕਾਰੀ ਦਿੱਤੀ। ਗੁਝੇਨ ਕਮਿਊਨਿਸਟ ਪਾਰਟੀ ਦੇ ਸਕੱਤਰ ਵਾਂਗ ਕਵਿੰਗਜੁਨ ਦੇ ਹਵਾਲੇ ਨਾਲ ਸ਼ਿਨਹੂਆ ਸੰਵਾਦ ਕਮੇਟੀ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਤਿੰਨ ਮੀਟਰ (10 ਫੁੱਟ) ਤੱਕ ਵਧ ਗਿਆ। ਸ਼ਿਨਹੂਆ ਨੇ ਦੱਸਿਆ ਕਿ ਸੂਬੇ ਵਿਚ ਬਚਾਅ ਕੰਮ ਦੇ ਲਈ ਤਕਰੀਬਨ 1500 ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਰਵਾਨਾ ਕੀਤਾ ਗਿਆ। ਇਥੇ ਹਫਤਿਆਂ ਤੋਂ ਜਾਰੀ ਭਾਰੀ ਮੀਂਹ ਦੇ ਕਾਰਣ 30 ਲੱਖ ਤੋਂ ਵਧੇਰੇ ਲੋਕਾਂ ਦੀ ਜ਼ਿੰਦਗੀ ਰੁਕੀ ਹੋਈ ਹੈ। ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਤੱਕ ਯੈਲੋ ਰਿਵਰ ਤੇ ਹੁਈ ਰਿਵਰ ਦੇ ਲੋਕ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਅਨਹੁਈ ਵਿਚ ਐਤਵਾਰ ਨੂੰ ਇਕ ਬੰਨ੍ਹ ਦੇ ਟੁੱਟ ਜਾਣ ਕਾਰਣ ਪਾਣੀ ਨਗਰ ਵਿਚ ਦਾਖਲ ਹੋ ਗਿਆ। ਸੂਬੇ ਵਿਚ ਹੁਈ ਨਦੀ 'ਤੇ ਬਣੇ ਵਾਂਗਜ਼ਿਆਬਾਦ ਬੰਨ੍ਹ ਦੇ 13 ਗੇਟਾਂ ਨੂੰ ਸੋਮਵਾਰ ਨੂੰ ਖੋਲ੍ਹ ਦੇਣ ਕਾਰਣ ਫਸਲਾਂ ਤਬਾਹ ਹੋ ਗਈਆਂ। 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕੈਨੇਡਾ 'ਚ ਗ੍ਰਿਫਤਾਰ

ਦੇਖੋ, ਡੋਨਾਲਡ ਟਰੰਪ ਦੀ ਪੁਰਾਣੀ Video ਆਈ ਸਾਹਮਣੇ

मुल्तान में AQI अभी भी 1,900 से अधिक, पाकिस्तान भयावह धुंध से जूझ रहा है

Pakistan : ਟਰੇਨ ਦਾ ਇੰਤਜ਼ਾਰ : ਅਚਾਨਕ ਧਮਾਕਾ, CCTV ਵੀਡੀਓ ਵੇਖੋ

IRCC closes the Student Direct Stream, effective immediately

अमेरिकी राष्ट्रपति चुनाव के बारे में 10 रोचक तथ्य

ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ, ਤਾਲਾਬੰਦੀ ਸ਼ੁਰੂ

 
 
 
 
Subscribe