Thursday, November 14, 2024
 

ਰਾਸ਼ਟਰੀ

ਆਸਾਮ ਦੇ 26 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ

July 20, 2020 09:04 AM

ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਵਿਚ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਕਾਰਨ ਰਾਜ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ ਹੈ। ਹੜ੍ਹਾਂ ਕਾਰਨ ਸੂਬੇ ਵਿਚ ਹੁਣ ਤਕ 84 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਉਜੜ ਗਏ ਹਨ। ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨਾਲ ਫ਼ੋਨ 'ਤੇ ਹੜ੍ਹਾਂ ਸਬੰਧੀ ਹਾਲਾਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਸਬੰਧੀ ਹਾਲਾਤ ਅਤੇ ਆਇਲ ਇੰਡੀਆ ਦੇ ਬਾਗਜ਼ਾਨ ਗੈਸ ਖੂਹ ਵਿਚ ਅੱਠ ਬੁਝਾਉਣ ਦੇ ਯਤਨਾਂ ਬਾਰੇ ਵੀ ਜਾਣਕਾਰੀ ਲਈ। ਆਸਾਮ ਵਿਚ ਪੰਜ ਹੋਰ ਵਿਅਕਤੀਆਂ ਦੀ ਮੌਤ ਨਾਲ ਹੜ੍ਹ ਸਬੰਧੀ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ। 24 ਜ਼ਿਲ੍ਹਿਆਂ ਵਿਚ 25 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਤ ਹੋਏ ਹਨ। ਹੜ੍ਹਾਂ ਨਾਲ ਸੱਭ ਤੋਂ ਵੱਧ 4.53 ਲੱਖ ਲੋਕ ਗੋਲਪਾੜਾ ਵਿਚ ਪ੍ਰਭਾਵਤ ਹੋਏ ਹਨ।
  ਸੋਨੋਵਾਲ ਨੇ ਟਵਿਟਰ 'ਤੇ ਦਸਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਫ਼ੋਨ 'ਤੇ ਗੱਲਬਾਤ ਕਰ ਕੇ ਆਸਾਮ ਵਿਚ ਹੜ੍ਹ, ਕੋਰੋਨਾ ਵਾਇਰਸ ਸਬੰਧੀ ਹਾਲਾਤ ਅਤੇ ਤੇਲ ਖੂਹ ਵਿਚ ਅੱਗ ਸਬੰਧੀ ਸਥਿਤੀ ਦੀ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਰਾਜ ਪ੍ਰਤੀ ਚਿੰਤਾ ਅਤੇ ਲੋਕਾਂ ਨਾਲ ਇਜਜੁਟਤਾ ਪ੍ਰਗਟ ਕੀਤੀ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ।' ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦਸਿਆ ਕਿ ਸੋਨੋਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਰਾਜ ਵਿਚ ਹੁਣ ਤਕ ਚੁੱਕੇ ਗਏ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂ ੰਜਾਣਕਾਰੀ ਦਿਤੀ।
       ਇਸ ਸਾਲ ਹੜ੍ਹ ਅਤੇ ਜ਼ਮੀਨ ਖਿਸਕਣ ਕਰਨ ਰਾਜ ਵਿਚ 107 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚ 84 ਲੋਕਾਂ ਦੀ ਮੌਤ ਹੜ੍ਹਾਂ ਸਬੰਧੀ ਘਟਨਾਵਾਂ ਅਤੇ 26 ਦੀ ਮੌਤ ਜ਼ਮੀਨ ਖਿਸਕਣ ਕਾਰਨ ਹੋਈ। ਆਸਾਮ ਦੇ 33 ਜ਼ਿਲ੍ਹਿਆਂ ਵਿਚੋਂ 26 ਜ਼ਿਲ੍ਹਿਆਂ ਵਿਚ 27 ਲੱਖ ਤੋਂ ਵੱਧ ਲੋਕਾਂ 'ਤੇ ਹੜ੍ਹਾਂ ਦਾ ਅਸਰ ਪਿਆ ਹੈ ਅਤੇ ਕਈ ਥਾਵਾਂ 'ਤੇ ਮਕਾਨ, ਫ਼ਸਲਾਂ, ਸੜਕ ਅਤੇ ਪੁਲ ਤਬਾਹ ਹੋ ਗਏ। ਆਸਾਮ ਵਿਚ ਕੋਰੋਨਾ ਵਾਇਰਸ ਦੇ 22981 ਮਾਮਲੇ ਸਾਹਮਣੇ ਆ ਚੁਕੇ ਹਨ ਜਿਨ੍ਹਾਂ ਵਿਚੋਂ ਸਿਰਫ਼ ਗੁਹਾਟੀ ਸ਼ਹਿਰ ਵਿਚ 10 ਹਜ਼ਾਰ ਤੋਂ ਵੱਧ ਮਾਮਲੇ ਹਨ। ਰਾਜ ਵਿਚ ਹੁਣ ਤਕ 53 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। 

 

Have something to say? Post your comment

Subscribe