ਮੁੰਬਈ : ਚੀਨ ਨਾਲ ਸਰਹੱਦ ਵਿਵਾਦ 'ਤੇ ਸਿਵਸੇਨਾ ਨੇ ਮੰਗਲਵਾਰ ਨੂੰ ਕਿਹਾ ਕਿ ਗੁਆਂਢੀ ਦੇਸ਼ ਚੀਨ ਨੂੰ ਜਵਾਬ ਦੇਣ ਲਈ ਭਾਰਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਰਭਰ ਹੋਣ ਦੀ ਜਗ੍ਹਾ 'ਆਤਮਨਿਰਭਰ' ਹੋਣਾ ਪਏਗਾ। ਸਿਵਸੇਨਾ ਦੇ ਮੁੱਖ ਪੱਤਰ 'ਸਾਮਨਾ' 'ਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਨਾਲ ਵਪਾਰ 20 ਬਹਾਦੁਰ ਫ਼ੌਜੀਆ ਦੀ ਕੁਰਬਾਨੀ ਦਾ ਅਪਮਾਨ ਹੋਵੇਗਾ ਜੋ ਪਿਛਲੇ ਹਫ਼ਤੇ ਗਲਵਾਨ ਘਾਟੀ 'ਚ ਚੀਨੀ ਫ਼ੌਜੀਆਂ ਨਾਲ ਹਿਸੰਕ ਝੱੜਪ ਵਿਚ ਸ਼ਹੀਦ ਹੋਏ।
ਮੁੱਖ ਮੱਤਰ ਵਿਚ ਕਿਹਾ ਗਿਆ, ''ਜੇਕਰ ਅਸੀਂ ਚੀਨ ਨਾਲ ਲੜਨਾ ਚਾਹੁੰਦੇ ਹਾਂ ਤਾਂ ਰਾਜਨੀਤੀ ਘੱਟ ਹੋਣੀ ਚਾਹੀਦਾ ਅਤੇ ਰਾਸ਼ਟਰ ਹਿੱਤ ਵੱਧ ਹੋਣਾ ਚਾਹੀਦਾ। ਇਸ ਦੇ ਲਈ ਰਾਸ਼ਟਰਪਤੀ ਟਰੰਪ ਦੀ ਲੋੜ ਨਹੀਂ ਹੈ। ਸਾਨੂੰ 'ਆਤਮਨਿਰਭਰ' ਹੋਣਾ ਪਏਗਾ।'' ਸਾਮਨਾ ਵਿਚ ਕਿਹਾ ਗਿਆ, ''ਚੀਨ ਨਾਲ ਵਪਾਰ ਕਰਨਾ 20 ਬਹਾਦੁਰ ਫ਼ੌਜੀਆਂ ਦੀ ਸ਼ਹਾਦਤ ਦਾ ਅਪਮਾਨ ਹੈ।''
ਸਿਵਸੇਨਾ ਨੇ ਕਿਹਾ ਹੈ ਕਿ ਜੇਰਕ ਭਾਰਤ ਚੀਨ ਦੀ ਆਰਥਕ ਕਮਰ ਤੋੜਨਾ ਚਾਹੁੰਦਾ ਹੈ ਤਾਂ ਉਸ ਨੂੰ ਨਿਰਮਾਣ ਖੇਤਰ ਵਿਚ ਜ਼ਿਆਦਾ ਧਿਆਨ ਦੇਣਾ ਹੋਵੇਗਾ। ਸਿਵਸੇਨ ਨੇ ਕਿਹਾ ਕਿ ਦੇਸ਼ 'ਚ ਚੀਨੀ ਨਿਵੇਸ਼ ਨੂੰ ਲੈ ਕੇ ਕੀ ਕੀਤਾ ਜਾਵੇ, ਇਸ 'ਤੇ ਨਰਿੰਦਰ ਮੋਦੀ ਸਰਕਾਰ ਨੂੰ ਇਕ ਨੀਤੀ ਦਾ ਐਲਾਨ ਕਰਨਾ ਹੋਵੇਗਾ।
ਉੱਧਵ ਠਾਕਰੇ ਦੀ ਪਾਰਟੀ ਨੇ ਕਿਹਾ ਕਿ ਮਹਾਰਸ਼ਟਰ ਸਰਕਾਰ ਨੇ ਚੀਨ ਦੀ ਤਿੰਨ ਕੰਪਨੀਆਂ ਨਾਲ 5000 ਕਰੋੜ ਰੁਪਏ ਦੇ ਐਮ.ਓ.ਯੂ. (ਸਮਝੌਤੇ) ਹਾਲੇ ਰੋਕ ਦਿਤੇ ਹਨ। ਪਾਰਟੀ ਨੇ ਕਿਹਾ, ''Àਤੁਰ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਵਿਚ ਵੀ ਚੀਨੀ ਨਿਵੇਸ਼ ਹੈ। ਉਹ ਉਸ ਦੇ ਨਾਲ ਕੀ ਕਰਨਗੇ?''
ਸਾਮਨ ਵਿਚ ਕਿਹਾ ਗਿਆ ਹੈ ਕਿ ਭਾਰਤ ਫ਼ਾਰਮਾਸਿਊਟੀਕਲ, ਰਸਾਇਣ, ਆਟੋਮੋਬਾਈਲ ਲਈ ਕੱਚੇ ਮਾਲ ਅਤੇ ਇਲੈਕਟ੍ਰੋਨਿਕਸ ਲਈ ਚੀਨ 'ਤੇ ਨਿਰਭਰ ਹੈ। ਗਲਵਾਨ ਘਾਟੀ 'ਚ ਝੱੜਪ ਦੇ ਬਾਅਦ ਬੀਐਸਐਨਐਲ ਅਤੇ ਰੇਲਵੇ ਨੇ ਚੀਨੀ ਕੰਪਨੀਆਂ ਨਾਲ ਕਰਾਰ ਖ਼ਤਮ ਕਰ ਦਿਤਾ ਅਤੇ ਮਹਾਰਾਸ਼ਟਰ ਆਟੋਮੋਬਾਈਲ ਖੇਤਰ ਦੇ ਤਿੰਨ ਕਰਾਰਾਂ 'ਤੇ ਹਾਲੇ ਰੋਕ ਲਗਾ ਦਿਤੀ ਹੈ।