ਲਖਨਊ, (ਏਜੰਸੀ) : ਬਹੁਜਨ ਸਮਾਜ ਪਾਰਟੀ (ਬੀਐਸਪੀ) ਨੇ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾ ਲਈ 16 ਹੋਰ ਉਮੀਦਵਾਰਾਂ ਦੀ ਸੂਚੀ ਐਤਵਾਰ ਨੂੰ ਜਾਰੀ ਕੀਤੀ।
ਬਹੁਜਨ ਸਮਾਜ ਪਾਰਟੀ ਵਲੋਂ ਜਾਰੀ ਰੀਲੀਜ਼ ਅਨੁਸਾਰ ਸੁਲਤਾਨਪੁਰ ਤੋਂ ਚੰਦਰਭੱਦਰ ਸਿੰਘ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਜਦਕਿ ਪ੍ਰਤਾਪਗੜ੍ਹ ਤੋਂ ਅਸ਼ੋਕ ਕੁਮਾਰ ਤ੍ਰਿਪਾਠੀ ਪਾਰਟੀ ਦੇ ਉਮੀਦਵਾਰ ਹੋਣਗੇ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਅੰਬੇਡਕਰ ਨਗਰ ਤੋਂ ਰਿਤੇਸ਼ ਪਾਂਡੇ, ਸ਼੍ਰਾਵਸਤੀ ਤੋਂ ਰਾਮਸ਼ਿਰੋਮਣੀ ਵਰਮਾ, ਹੁਮਰੀਯਾਗੰਜ ਤੋਂ ਅਫ਼ਤਾਬ ਆਲਮ, ਬਸਤੀ ਤੋਂ ਰਾਮ ਪ੍ਰਸਾਦ ਚੌਧਰੀ ਅਤੇ ਸੰਤ ਕਬੀਰ ਨਗਰ ਤੋਂ ਭੀਸ਼ਮ ਸ਼ੰਕਰ ਉਰਫ਼ ਕੁਸ਼ਲ ਤਿਵਾਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਬੀਐਸਪੀ ਨੇ ਚੌਥੀ ਅਤੇ ਆਖ਼ਰੀ ਸੂਚੀ ਵਿਚ ਦੇਵਰੀਆ ਤੋਂ ਵਿਨੋਦ ਕੁਮਾਰ ਜੈਯਸਵਾਲ ਨੂੰ ਉਮੀਦਵਾਰ ਐਲਾਨ ਕੀਤਾ ਹੈ। ਬਾਂਸਗਾਂਵ ਸੀਟ ਤੋਂ ਸਦਲ ਪ੍ਰਸਾਦ, ਲਾਲਗੰਜ ਤੋਂ ਸੰਗੀਤਾ, ਘੋਸੀ ਤੋਂ ਅਤੁਲ ਰਾਏ ਅਤੇ ਸਲੇਮਪੁਰ ਤੋਂ ਆਰ ਐਸ ਕੁਸ਼ਵਾਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਰੀਲੀਜ਼ ਅਨੁਸਾਰ ਜੌਨਪੁਰ ਤੋਂ ਸ਼ਿਆਮ ਸ਼ਿੰਘ ਯਾਦਵ ਪਾਰਟੀ ਉਮੀਦਵਾਰ ਹੋਣਗੇ ਜਦਕਿ ਮਛਲੀਸ਼ਹਿਰ ਸੀਟ ਤੋਂ ਟੀ ਰਾਮ, ਗਾਜੀਪੁਰ ਚੋਣ ਹਲਕੇ ਤੋਂ ਅਫ਼ਜਾਲ ਅੰਸਾਰੀ ਅਤੇ ਭਦੋਹੀ ਤੋਂ ਰੰਗਨਾਥ ਮਿਸ਼ਰਾ ਉਮੀਦਵਾਰ ਬਣਾਏ ਗਏ ਹਨ। ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ 38 ਸੀਟਾਂ 'ਤੇ ਅਪਣੇ ਉਮੀਦਵਾਰ ਐਲਾਨ ਕਰ ਚੁੱਕੀ ਹੈ। ਬੀਐਸਪੀ ਇਸ ਵਾਰ ਦੀਆਂ ਚੋਣਾਂ ਐਸਪੀ ਅਤੇ ਆਰਐਲਡੀ ਨਾਲ ਗਠਜੋੜ 'ਚ ਲੜ ਰਹੀ ਹੈ ਅਤੇ ਗਠਜੋੜ ਵਿਚ ਸੀਟਾਂ ਦੀ ਵੰਡ ਤਹਿਤ ਬਹੁਜਨ ਸਮਾਜ ਪਾਰਟੀ ਦੇ ਹਿੱਸੇ 38 ਸੀਟਾਂ ਆਈਆਂ ਹਨ।