ਘਨੌਲੀ : ਭਾਖੜਾ ਨਹਿਰ 'ਚ ਇਕ ਵਿਆਹੁਤਾ ਵੱਲੋਂ ਔਰਤ ਵੱਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਘਨੌਲੀ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ•ਾਂ ਨੂੰ ਸੂਚਨਾ ਮਿਲੀ ਕਿ ਭਾਖੜਾ ਨਹਿਰ ਪੁਲ ਨੇੜੇ ਅਹਿਮਦਪੁਰ 'ਤੇ ਐਕਟਿਵਾ ਸਵਾਰ ਵਿਆਹੁਤਾ ਔਰਤ ਨੇ ਐਕਟਿਵਾ ਖੜ•ੀ ਕਰਕੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ ਹੈ। ਉਨ•ਾਂ ਨੇ ਦੱਸਿਆ ਕਿ ਐਕਟਿਵਾ ਤੋਂ ਮਿਲੇ ਉਕਤ ਮਹਿਲਾ ਦੇ ਆਧਾਰ ਕਾਰਡ ਤੋਂ ਉਕਤ ਮਹਿਲਾ ਦੀ ਪਛਾਣ ਰਿੰਪੀ ਪਤਨੀ ਦੀਪਕ ਕੁਮਾਰ ਵਾਸੀ ਨਾਲਾਗੜ ਜੋ ਕਿ ਛੱਜੂਮਾਜਰਾ ਕਾਲੋਨੀ ਖਰੜ ਆਪਣੇ ਪੇਕਿਆਂ ਦੇ ਘਰੋਂ ਆਈ ਸੀ ਕਿ ਆਪਣੀ ਐਕਟਿਵਾ ਨੰਬਰ ਪੀ. ਬੀ. 27 ਐੱਫ਼ 6342 ਨੂੰ ਅਹਿਮਦਪੁਰ ਨੇੜੇ ਭਾਖੜਾ ਨਹਿਰ ਦੇ ਪੁਲ ਤੇ ਬਣੇ ਓਵਰ ਬਰਿੱਜ ਤੇ ਖੜ•ੀ ਕਰਕੇ ਭਾਖੜਾ ਨਹਿਰ 'ਚ ਛਾਲ ਲਗਾ ਦਿੱਤੀ। ਘਨੌਲੀ ਚੌਕੀ ਦੇ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਘਨੌਲੀ ਪੁਲਸ ਵੱਲੋਂ ਮੌਕੇ 'ਤੇ ਜਾ ਕੇ ਪੂਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਭਾਖੜਾ ਨਹਿਰ 'ਚ ਔਰਤ ਦੀ ਲਾਸ਼ ਦੀ ਭਾਲ ਜਾਰੀ ਹੈ।