Friday, November 22, 2024
 

ਕਾਰੋਬਾਰ

ਸੋਨੇ ਦਾ ਭਾਅ ਡਿੱਗਿਆ, ਚਾਂਦੀ ਵੀ ਖਿਸਕੀ

June 19, 2020 10:48 PM

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੇ ਭਾਅ ਵਿਚ ਹਫ਼ਤੇ ਦੇ ਆਖ਼ਰੀ ਦਿਨ ਸ਼ੁਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਐਮ ਸੀ ਐਕਸ ਐਕਸਚੇਂਜ 'ਤੇ 5 ਅਗੱਸਤ, 2020 ਦੇ ਸੋਨੇ ਦਾ ਭਾਅ ਸ਼ੁੱਕਰਵਾਰ ਸਵੇਰੇ 9:26 'ਤੇ 25 ਰੁਪਏ ਦੀ ਗਿਰਾਵਟ ਨਾਲ 47, 330 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਘਰੇਲੂ ਸਰਾਫ਼ਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦੀ ਸਪਾਟ ਕੀਮਤ 280 ਰੁਪਏ ਦੀ ਤੇਜ਼ੀ ਨਾਲ 48, 305 ਰੁਪਏ ਪ੍ਰਤੀ 10 ਗ੍ਰਾਮ ਰਹੀ। ਦੂਜੇ ਪਾਸੇ, ਦੋਵੇਂ ਗਲੋਬਲ ਸੋਨੇ ਦੇ ਵਾਅਦੇ ਅਤੇ ਸਪਾਟ ਕੀਮਤਾਂ ਵਿਚ ਸ਼ੁਕਰਵਾਰ ਸਵੇਰੇ ਵਾਧਾ ਹੋਇਆ ਹੈ। ਸ਼ੁਕਰਵਾਰ ਨੂੰ ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵੀ ਘਰੇਲੂ ਫਿਊਚਰਜ਼ ਮਾਰਕੀਟ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐਮਸੀਐਕਸ 'ਤੇ ਸ਼ੁੱਕਰਵਾਰ ਸਵੇਰੇ 9: 22 ਵਜੇ ਚਾਂਦੀ ਦਾ ਫਿਊਚਰ ਭਾਅ 3 ਜੁਲਾਈ, 2020 ਨੂੰ 99 ਰੁਪਏ ਦੀ ਗਿਰਾਵਟ ਦੇ ਨਾਲ 47, 762 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਵੀਰਵਾਰ ਨੂੰ ਚਾਂਦੀ ਦੀ ਸਪਾਟ ਕੀਮਤ 260 ਰੁਪਏ ਦੀ ਤੇਜ਼ੀ ਨਾਲ 49, 452 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਬਲੂਮਬਰਗ ਅਨੁਸਾਰ ਸ਼ੁੱਕਰਵਾਰ ਸਵੇਰੇ ਸੋਨੇ ਦਾ ਗਲੋਬਲ ਫਿਊਚਰਜ਼ ਕੀਮਤ 0.27 ਫ਼ੀ ਸਦੀਯਾਨੀ 4.60 ਡਾਲਰ ਦੇ ਵਾਧੇ ਨਾਲ 1735.70 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਿਹਾ ਸੀ।

 

Have something to say? Post your comment

 
 
 
 
 
Subscribe