Saturday, April 05, 2025
 

ਕਾਰੋਬਾਰ

ਕੇਂਦਰੀ ਮੁਲਾਜ਼ਮਾਂ ਦੀ ਮਾਰਚ 2021 ਤਕ ਨਹੀਂ ਵਧੇਗੀ ਤਨਖ਼ਾਹ

June 15, 2020 08:58 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਸੰਕਟ ਕਾਲ ਲਗਾਤਾਰ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਕਾਰਨ ਅਰਥਵਿਵਸਥਾ ਨੂੰ ਡੂੰਘੀ ਸੱਟ ਤਾਂ ਲੱਗੀ ਹੀ ਹੈ ਪਰ ਹੁਣ ਇਸ ਦਾ ਅਸਰ ਮੁਲਾਜ਼ਮਾਂ ਦੀ ਤਨਖ਼ਾਹ 'ਤੇ ਵੀ ਪਿਆ ਹੈ। ਪ੍ਰਾਈਵੇਟ ਸੈਕਟਰ 'ਚ ਤਾਂ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸ ਤਰ੍ਹਾਂ ਹੁਣ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਸਬੰਧੀ ਵੱਡੀ ਖ਼ਬਰ ਆਈ ਹੈ। ਕੇਂਦਰੀ ਮੁਲਾਜ਼ਮਾਂ ਨੂੰ ਅਪਣੇ ਐਨਓਲ ਅਪ੍ਰੇਜ਼ਲ ਯਾਨੀ ਇੰਕ੍ਰੀਮੈਂਟ ਲਈ ਅਗਲੇ ਸਾਲ ਤਕ ਰੁਕਣਾ ਪਵੇਗਾ।

ਦਰਅਸਲ ਕੇਂਦਰ ਸਰਕਾਰ ਨੇ 2019-20 ਲਈ ਕੇਂਦਰੀ ਮੁਲਾਜ਼ਮਾਂ ਦੇ ਐਨਓਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਲਈ ਤਾਰੀਕ ਅੱਗੇ ਵਧਾ ਦਿਤੀ ਹੈ। ਸਰਕਾਰ ਨੇ ਇਹ ਤਾਰੀਕ ਹੁਣ ਮਾਰਚ 2021 ਤਕ ਵਧਾ ਦਿਤੀ ਹੈ। ਇਸ ਤੋਂ ਤੈਅ ਹੋ ਗਿਆ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਅਪ੍ਰੇਜਲ ਪ੍ਰਕਿਰਿਆ ਨਹੀਂ ਹੋਵੇਗੀ ਤੇ ਉਸ ਤੋਂ ਬਾਅਦ ਹੀ ਇੰਕ੍ਰੀਮੈਂਟ ਲੱਗੇਗਾ।  ਜ਼ਿਕਰਯੋਗ ਹੈ ਕਿ ਡਿਪਾਰਟਮੈਂਟ ਆਫ਼ ਪਰਸਨਲ ਟ੍ਰੇਨਿੰਗ ਨੇ ਇਕ ਆਰਡਰ ਜਾਰੀ ਕੀਤਾ ਹੈ। ਆਰਡਰ ਨੇ ਸਾਫ਼ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਗੀ ਹਾਲਾਤ ਕਾਰਨ 2019-20 ਲਈ 1੍ਵ1ਞ ਦੀ ਪ੍ਰਕਿਰਿਆ ਦਸੰਬਰ 2020 ਤੋਂ ਵਧਾ ਕੇ ਮਾਰਚ 2021 ਕਰ ਦਿਤੀ ਗਈ ਹੈ।
ਇਸ ਨਾਲ ਈਕ੍ਰੀਮੈਂਟ ਲਈ ਮੁਲਾਜ਼ਮਾਂ ਦਾ ਇੰਤਜ਼ਾਰ ਕਰਨਾ ਹੋਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਗਰੁਪ ਏ, ਬੀ ਤੇ ਸੀ ਦੇ ਅਧਿਕਾਰੀ-ਮੁਲਾਜ਼ਮ ਪ੍ਰਭਾਵਿਤ ਹੋਣਗੇ। ਦਰਅਸਲ ਇਸ ਪ੍ਰਕਿਰਿਆ ਤਹਿਤ ਸੱਭ ਤੋਂ ਪਹਿਲਾਂ ਮੁਲਾਜ਼ਮ ਸੈਲਫ਼ ਅਪ੍ਰੇਜਲ ਫ਼ਾਰਮ ਭਰ ਕੇ ਆਪਣੇ ਰਿਪੋਰਟਿੰਗ ਅਫ਼ਸਰ ਨੂੰ ਜਮ੍ਹਾਂ ਕਰਦਾ ਹੈ। ਇਸ ਤੋਂ ਬਾਅਦ ਇਹ ਰਿਪੋਰਟ ਨੂੰ ਰਿਵਊਇੰਗ ਅਫ਼ਸਰ ਕੋਲ ਪਹੁੰਚਦੀ ਹੈ। ਸਾਰੀ ਪ੍ਰਕਿਰਿਆਵਾਂ ਪੂਰੀ ਕਰਨ ਤੋਂ ਬਾਅਦ ਫ਼ਾਰਮ ਸੈਲ ਕੋਲ ਪਹੁੰਚਦਾ ਹੈ। ਫਿਰ ਇਥੇ ਅਪ੍ਰੇਜਲ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀ

ਸਟਾਕ ਮਾਰਕੀਟ: ਅੱਜ ਇਨ੍ਹਾਂ 5 ਸਟਾਕਾਂ ਵਿੱਚ ਕਾਰਵਾਈ ਦੀ ਸੰਭਾਵਨਾ ਹੈ, ਇਨ੍ਹਾਂ 'ਤੇ ਨਜ਼ਰ ਰੱਖੋ

ਐਂਡਰਾਇਡ ਅਤੇ ਆਈਫੋਨ ਉਪਭੋਗਤਾਵਾਂ ਲਈ ਸਲਾਹ, ਮੈਸੇਜਿੰਗ ਐਪ ਦੇ ਇਨ੍ਹਾਂ ਦੋ ਵਿਸ਼ੇਸ਼ਤਾਵਾਂ ਬਾਰੇ ਸੁਚੇਤ ਰਹੋ

ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ

ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ 20 % ਡਿਊਟੀ ਵਾਪਸ ਲਈ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸੋਨਾ ਖਰੀਦਣ ਦਾ ਮੌਕਾ, ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਡਿੱਗੀਆਂ

ਧਿਆਨ ਦਿਓ ਜੇਕਰ ਤੁਹਾਡੇ ਫੋਨ ਵਿੱਚ ਇਹ 331 ਐਪਸ ਹਨ ਤਾਂ ਤੁਸੀਂ ਖ਼ਤਰੇ ਵਿੱਚ ਹੋ

ਅੱਜ ਸਟਾਕ ਮਾਰਕੀਟ ਵਿੱਚ ਇਨ੍ਹਾਂ ਸਟਾਕਾਂ 'ਤੇ ਰੱਖੋ ਨਜ਼ਰ

ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ

ਗੂਗਲ ਨੇ 32 ਬਿਲੀਅਨ ਡਾਲਰ 'ਚ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ

 
 
 
 
Subscribe