ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਐਤਵਾਰ ਨੂੰ ਪਟਰੌਲ ਦੀ ਕੀਮਤ 62 ਪੈਸੇ ਲਿਟਰ ਅਤੇ ਡੀਜ਼ਲ ਦੇ ਮੁਲ ਵਿਚ 64 ਪੈਸੇ ਲਿਟਰ ਦਾ ਵਧਾ ਕੀਤਾ। ਇਹ ਲਗਾਤਾਰ ਅਠਵਾਂ ਦਿਨ ਹੈ ਜਦ ਤੇਲ ਕੰਪਨੀਆਂ ਨੇ ਲਾਗਤ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਪਹਿਲਾਂ 82 ਦਿਨਾਂ ਤਕ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ 75.16 ਰੁਪਏ ਤੋਂ ਵੱਧ ਕੇ 75.78 ਰੁਪਏ ਲਿਟਰ ਜਦਕਿ ਡੀਜ਼ਲ ਦੀ ਕੀਮਤ 73.39 ਰੁਪਏ ਤੋਂ ਵੱਧ ਕੇ 74.03 ਰੁਪਏ ਪਹੁੰਚ ਗਏ ਹਨ। ਕੀਮਤ ਵਿਚ ਇਹ ਵਾਧਾ ਦੇਸ਼ ਭਰ ਵਿਚ ਕੀਤਾ ਗਿਆ ਹੈ ਪਰ ਹਰ ਰਾਜ ਵਿਚ ਵੈਟ ਅਤੇ ਸਥਾਨਕ ਵਿਕਰੀ ਕਰ ਦੇ ਆਧਾਰ 'ਤੇ ਇਨ੍ਹਾਂ ਦੀ ਕੀਮਤ ਵਿਚ ਫ਼ਰਕ ਹੋ ਸਕਦਾ ਹੈ। ਤੇਲ ਕੰਪਨੀਆਂ 1 ਜੂਨ ਮਗਰੋਂ ਹਰ ਰੋਜ਼ ਤੇਲ ਦੀਆਂ ਕੀਮਤਾਂ ਵਿਚ ਬਦਲਾਅ ਕਰ ਰਹਾਂ ਹਨ। ਪਿਛਲੇ ਅੱਠ ਦਿਨਾਂ ਵਿਚ ਪਟਰੌਲ 4.52 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਦਰ ਵਿਚ 4.64 ਰੁਪਏ ਲਿਟਰ ਦਾ ਕੁਲ ਵਾਧਾ ਹੋਇਆ ਹੈ।