ਨਵੀਂ ਦਿੱਲੀ : ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਸਨਿਚਰਵਾਰ ਨੂੰ 59 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤਾਂ 'ਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਦੀ ਸਮੀਖਿਆ 82 ਦਿਨਾਂ ਤਕ ਸਥਗਿਤ ਰਖਣ ਦੇ ਬਾਅਦ ਲਗਾਤਾਰ ਸੱਤਵੇਂ ਦਿਨ ਪਟਰੌਲ ਡੀਜ਼ਲ ਮੰਹਿਗਾ ਹੋਇਆ ਹੈ। ਉਧਰ ਕਾਂਗਰਸ ਨੇ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ 'ਚ ਵਾਧੇ ਨੂੰ ਲੈ ਕੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਪਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀ ਹੈ ਕਿਉਂਕਿ ਉਸ ਕੋਲ ਮਾਲੀਏ ਦਾ ਕੋਈ ਦੂਜਾ ਸਾਧਨ ਨਹੀਂ ਹੈ। ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿਬੱਲ ਨੇ ਇਹ ਦਾਅਵਾ ਵੀ ਕੀਤਾ ਕਿ ਕੋਰੋਨਾ ਸੰਕਟ ਦੇ ਸਮੇਂ ਵੀ ਭਾਰਤ 'ਚ ਪਟਰੌਲ 'ਤੇ ਟੈਕਸ ਦੁਨੀਆ 'ਚ ਸੱਭ ਤੋਂ ਵੱਧ 69 ਫ਼ੀ ਸਦੀ (ਬੰਗਲਾਦੇਸ਼ ਦੇ ਬਾਅਦ) ਹੈ ਅਤੇ ਸਰਕਾਰ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ। ਸਰਕਾਰ ਤੇਲ ਕੰਪਨੀਆਂ ਦੇ ਮੁੱਲ ਨੋਟੀਫ਼ਿਕੇਸ਼ਨ ਮੁਤਾਬਕ ਦਿੱਲੀ 'ਚ ਪਟਰੌਲ ਦੀ ਕੀਮਤ 74.57 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 75.16 ਰੁਪਏ ਪ੍ਰਤੀ ਲੀਟਰ ਹੋ ਗਈ, ਉਥੇ ਹੀ ਡੀਜ਼ਲ ਦੀ ਕੀਮਤ 72.81 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 73.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਸਿੱਬਲ ਨੇ ਵੀਡੀਉ ਕਾਨਫਰੇਂਸ ਦੌਰਾਨ ਕਿਹਾ, ''ਮਈ 2014 'ਚ ਕੱਚੇ ਤੇਲ ਦੀ ਕੀਮਤ 106 ਡਾਲਰ ਪ੍ਰਤੀ ਸੀ ਤਾਂ ਦੇਸ਼ 'ਚ ਪਟਰੌਲ ਦੀ ਕੀਮਤ 71.40 ਰੁਪਏ ਪ੍ਰਤੀ ਲੀਟਰ ਸੀ। ਕੱਚੇ ਤੇਲ ਦਾ ਦਾਮ ਘਟ ਕੇ 38 ਡਾਲਰ ਪ੍ਰਤੀ ਬੇਰਲ ਹੋ ਗਿਆ ਹੈ ਪਰ ਪਟਰੌਲ ਦੀ ਕੀਮਤ 75.14 ਰੁਪਏ ਪ੍ਰਤੀ ਲੀਟਰ ਹੋ ਗਈ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਅਪਣਾ ਖ਼ਜਾਨਾ ਭਰ ਰਹੀ ਹੈ, ਪਰ ਬੋਝ ਆਮ ਲੋਕਾਂ 'ਤੇ ਪੈ ਰਿਹਾ ਹੈ। ਕਾਂਗਰਸੀ ਨੇਤਾ ਨੇ ਦਾਅਵਾ ਕੀਤਾ ਕਿ, '' ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਦੇਸ਼ ਦੀ ਆਰਥਕ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ, ਇਸ ਲਈ ਪਟਰੌਲ ਤੇ ਡੀਜ਼ਲ ਦੀ ਕੀਮਤ ਲਗਾਤਾਰ ਵਧਾਈ ਜਾ ਰਹੀ ਹੈ। ਸਰਕਾਰ ਕੋਲ ਮਾਲੀਏ ਕੋਈ ਸਾਧਨ ਨਹੀਂ ਹੈ, ਇਸ ਲਈ ਪਟਰੌਲ ਡੀਜ਼ਲ ਦੀਆਂ ਕੀਮਤਾਂ ਵੱਧਾ ਰਹੀ ਹੈ।'' ਇਕ ਸਵਾਲ ਦੇ ਜਵਾਬ 'ਚ ਸਿੱਬਲ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ 'ਚ ਆਪਸੀ ਰੰਜਿਸ਼ ਨੂੰ ਭੁਲਾ ਕੇ ਵਿਰੋਧੀ ਧਿਰ ਨੂੰ ਇਕਜੁੱਟ ਹੋਣਾ ਚਾਹੀਦਾ ਹੈ।