ਜੰਮੂ : ਫੌਜ ਮੁਖੀ ਮਨੋਜ ਮੁਕੁੰਦ (MM) ਨਰਵਾਣੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ ਨੂੰ ਹਾਲ ਹੀ 'ਚ ਬਹੁਤ ਸਫ਼ਲਤਾਵਾਂ ਮਿਲੀਆਂ ਹਨ ਅਤੇ ਉੱਥੇ ਲੋਕ ਅੱਤਵਾਦ ਤੋਂ ਤੰਗ ਆ ਗਏ ਹਨ ਅਤੇ ਆਮ ਸਥਿਤੀ ਦੇਖਣਾ ਚਾਹੁੰਦੇ ਹਨ। ਜਨਰਲ ਨਰਵਾਣੇ ਨੇ ਇੱਥੇ IMA ਦੀ ਪਾਸਿੰਗ ਆਊਟ ਪਰੇਡ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਜਿੱਥੇ ਤੱਕ ਜੰਮੂ-ਕਸ਼ਮੀਰ ਜਾਂ ਸਾਡੇ ਪੱਛਮ ਦੇ ਗੁਆਂਢੀ ਦੀ ਗੱਲ ਹੈ ਤਾਂ ਅਸੀਂ ਪਿਛਲੇ ਇਕ ਹਫ਼ਤੇ ਜਾਂ 10 ਦਿਨਾਂ 'ਚ ਬਹੁਤ ਸਫ਼ਲਤਾਂਵਾਂ ਪ੍ਰਾਪਤ ਕੀਤੀਆਂ ਹਨ। ਪਿਛਲੇ 10-15 ਦਿਨ 'ਚ ਹੀ ਉੱਥੇ 15 ਤੋਂ ਵਧ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ।'' ਉਨ੍ਹਾਂ ਨੇ ਕਿਹਾ, ''ਇਹ ਸਭ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਤਾਇਨਾਤ ਸਾਰੇ ਸੁਰੱਖਿਆ ਦਸਤਿਆਂ ਦਰਮਿਆਨ ਕਰੀਬੀ ਸਹਿਯੋਗ ਅਤੇ ਇਕਜੁਟਤਾ ਕਾਰਨ ਹੋਇਆ ਹੈ।'' ਫੌਜ ਮੁਖੀ ਨੇ ਕਿਹਾ ਕਿ ਹਾਲ ਹੀ 'ਚ ਅੰਜਾਮ ਦਿੱਤੇ ਗਏ ਜ਼ਿਆਦਾਤਰ ਅੱਤਵਾਰ ਵਿਰੋਧੀ ਮੁਹਿੰਮ ਸਥਾਨਕ ਲੋਕਾਂ ਦੀਆਂ ਸੂਚਨਾਵਾਂ 'ਤੇ ਆਧਾਰਤ ਸਨ, ਜੋ ਇਸ ਗੱਲ ਦਾ ਸੰਕੇਤ ਹਨ ਕਿ ਉਹ ਅੱਤਵਾਦ ਤੋਂ ਤੰਗ ਆ ਗਏ ਹਨ ਅਤੇ ਘਾਟੀ 'ਚ ਆਮ ਸਥਿਤੀ ਦੇਖਣਾ ਚਾਹੁੰਦੇ ਹਨ।