Friday, November 22, 2024
 

ਰਾਸ਼ਟਰੀ

ਦੇਸ਼ ਵਿਚ covid-19 ਦਾ ਨਵਾਂ ਰੀਕਾਰਡ : ਇਕ ਦਿਨ ਦੇ ਕੇਸ 10 ਹਜ਼ਾਰ ਤੋਂ ਪਾਰ

June 12, 2020 09:39 PM

ਨਵੀਂ ਦਿੱਲੀ :  ਦੇਸ਼ ਵਿਚ ਸ਼ੁਕਰਵਾਰ ਨੂੰ ਇਕ ਦਿਨ ਵਿਚ ਕੋਵਿਡ-19 ਲਾਗ ਦੇ ਨਵੇਂ ਮਾਮਲੇ ਪਹਿਲੀ ਵਾਰ 10 ਹਜ਼ਾਰ ਦੇ ਪਾਰ ਪਹੁੰਚ ਗਏ ਜਿਸ ਤੋਂ ਬਾਅਦ ਲਾਗ ਦੇ ਕੁਲ ਮਾਮਲੇ ਵੱਧ ਕੇ 2, 97, 535 ਹੋ ਗਏ ਹਨ ਹਨ ਜਦਕਿ ਹੋਰ 396 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8498 ਹੋ ਗਈ ਹੈ।  ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਸ਼ੁਕਰਵਾਰ ਸਵੇਰੇ ਅੱਠ ਵਜੇ ਤਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਲਾਗ ਦੇ 10956 ਨਵੇਂ ਮਾਮਲੇ ਸਾਹਮਣੇ ਆਏ। 'ਵਰਲਡੋਮੀਟਰ' ਮੁਤਾਬਕ ਕੋਰੋਨਾ ਵਾਇਰਸ ਦੇ ਮਾਮਲਿਆਂ ਪੱਖੋਂ ਵੀਰਵਾਰ ਨੂੰ ਭਾਰਤ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਚੌਥਾ ਸੱਭ ਤੋਂ ਪ੍ਰਭਾਵਤ ਮੁਲਕ ਬਣ ਗਿਆ। 

24 ਘੰਟਿਆਂ ਵਿਚ 396 ਮੌਤਾਂ ਹੋਈਆਂ

ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8498 ਹੋਈ

ਮੰਤਰਾਲੇ ਨੇ ਦਸਿਆ ਕਿ ਹੁਣ ਵੀ 1, 41, 842 ਲੋਕ ਲਾਗ ਦੀ ਲਪੇਟ ਵਿਚ ਹਨ ਜਦਕਿ 147194 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਹੁਣ ਤਕ 49.47 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਲਾਗ ਦੇ ਕੁਲ ਮਾਮਲਿਆਂ ਵਿਚ ਪੀੜਤ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। 396 ਮੌਤਾਂ ਵਿਚੋਂ 152 ਲੋਕਾਂ ਦੀ ਮੌਤ ਮਹਾਰਾਸ਼ਟਰ, 101 ਦੀ ਦਿੱਲੀ, 38 ਦੀ ਗੁਜਰਾਤ, 24 ਦੀ ਯੂਪੀ, 23 ਦੀ ਤਾਮਿਲਨਾਡੂ, 112 ਦੀ ਹਰਿਆਣਾ, 10 ਦੀ ਪਛਮੀ ਬੰਗਾਲ, ਨੌਂ ਦੀ ਤੇਲੰਗਾਨਾ, ਛੇ ਦੀ ਰਾਜਸਥਾਨ, ਚਾਰ ਚਾਰ ਦੀ ਮੱਧ ਪ੍ਰਦੇਸ਼ ਅਤੇ ਪੰਜਾਬ, ਤਿੰਨ ਤਿੰਨ ਬਿਹਾਰ ਅਤੇ ਕਰਨਾਟਕ, ਦੋ ਦੋ ਦੀ ਆਂਧਰਾ, ਆਸਾਮ ਅਤੇ ਪੁਡੂਚੇਰੀ ਅਤੇ ਇਕ ਵਿਅਕਤੀ ਦੀ ਜੰਮੂ ਕਸ਼ਮੀਰ ਵਿਚ ਮੌਤ ਹੋਈ ਹੈ। ਦੇਸ਼ ਵਿਚ ਹੁਣ ਤਕ ਕੁਲ 8498 ਪੀੜਤਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ ਸੱਭ ਤੋਂ ਵੱਧ 3590 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ, 1385 ਲੋਕਾ ਦੀ ਮੌਤ ਗੁਜਰਾਤ ਵਿਚ, 1085 ਲੋਕਾਂ ਦੀ ਮੌਤ ਦਿੱਲੀ ਵਿਚ, 442 ਲੋਕਾਂ ਦੀ ਮੌਤ ਪਛਮੀ ਬੰਗਾਲ, 431 ਲੋਕਾਂ ਦੀ ਮੌਤ ਮੱਧ ਪ੍ਰਦੇਸ਼, 349 ਦੀ ਮੌਤ ਤਾਮਿਲਨਾਡੂ ਵਿਚ, 345 ਦੀ ਮੌਤ ਯੂਪੀ ਵਿਚ, 265 ਦੀ ਮੌਤ ਰਾਜਸਥਾਨ ਵਿਚ ਅਤੇ 165 ਲੋਕਾਂ ਦੀ ਮੌਤ ਤੇਲੰਗਾਨਾ ਵਿਚ ਹੋਈ ਹੈ। ਆਂਧਰਾ ਪ੍ਰਦੇਸ਼ ਵਿਚ 80 ਪੀੜਤਾਂ ਦੀ ਮੌਤ ਹੋਈ ਹੈ, ਕਰਨਾਟਕ ਵਿਚ 72 ਦੀ, ਹਰਿਆਣਾ ਵਿਚ 64 ਦੀ ਅਤੇ ਪੰਜਾਬ ਵਿਚ 59 ਦੀ ਮੌਤ ਹੋਈ ਹੈ। ਜੰਮੂ ਕਸ਼ਮੀਰ ਵਿਚ 52 ਲੋਕਾਂ ਦੀ ਮੌਤ ਹੋਈ ਹੈ। ਬਿਹਾਰ ਵਿਚ 36 ਦੀ, ਕੇਰਲਾ ਵਿਚ 18 ਦੀ, ਉਤਰਾਖੰਡ ਵਿਚ 15 ਦੀ, ਉੜੀਸਾ ਵਿਚ ਨੌਂ ਅਤੇ ਝਾਰਖੰਡ ਵਿਚ ਅੱਠ ਜਣਿਆਂ ਦੀ ਮੌਤ ਹੋਈ ਹੈ। 

 

Have something to say? Post your comment

 
 
 
 
 
Subscribe