ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਕੁੱਝ ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੇ ਦੁਗਣੇ ਹੋਣ ਵਿਚ ਜਿਥੇ 15.4 ਦਿਨ ਲਗਦੇ ਸਨ, ਉਹ ਸਮਾਂ ਹੁਣ ਵੱਧ ਕੇ 17.4 ਦਿਨ ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਤਾਲਾਬੰਦੀ ਲਾਗੂ ਕੀਤੇ ਜਾਣ ਸਮੇਂ ਯਾਨੀ 25 ਮਾਰਚ ਨੂੰ ਕੋਵਿਡ (covid-19) ਦੇ ਮਾਮਲਿਆਂ ਦੇ ਦੁਗਣੇ ਹੋਣ ਵਿਚ ਲੱਗਣ ਵਾਲਾ ਸਮਾਂ 3.4 ਦਿਨ ਸੀ। ਦੇਸ਼ ਵਿਚ ਲਾਗ ਦੇ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਕੈਬਨਿਕ ਸਕੱਤਰ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ਦੌਰਾਨ ਲਾਗ ਨੂ ੰਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਲਈ ਆਖਿਆ ਗਿਆ।