ਅੰਕਾਰਾ : ਤੁਰਕੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ 'ਚ ਕਰਨ ਲਈ ਲਾਗੂ ਬੰਦ ਕਾਰਨ 28 ਮਾਰਚ ਤੋਂ ਬੰਦ ਕੌਮਾਂਤਰੀ ਜਹਾਜ਼ ਸੇਵਾ ਨੂੰ ਮੁੜ ਸ਼ੁਰੂ ਕਰ ਦਿਤਾ ਹੈ। ਤੁਰਕੀ ਏਅਰਲਾਈਨ ਦੀ ਸਹਾਇਕ ਬ੍ਰਾਂਚ ਅਨਾਦੋਲੁ ਜੈਟ ਦਾ ਇਕ ਜਹਾਜ਼ ਇਸਤਾਂਬੁਲ ਦੇ ਸਾਬੀਹਾ ਗੋਕਕੇਨ ਹਵਾਈ ਅੱਡੇ ਤੋਂ ਲੰਡਨ ਲਈ ਵੀਰਵਾਰ ਸਵੇਰੇ ਅੱਠ ਵਜ ਕੇ 40 ਮਿੰਟ 'ਤੇ ਰਵਾਨਾ ਹੋਇਆ। ਇਸ ਤੋਂ ਪਹਿਲਾਂ ਏਮਸਟਰਡਮ, ਜਰਮਨੀ ਦੇ ਡਿਊਸੇਲਡੋਰਫ ਲਈ ਜਹਾਜ਼ ਰਵਾਨਾ ਹੋਇਆ। ਇਸ ਵਿਚਾਲੇ ਸ਼ਹਿਰ ਦੇ ਦੁਜੇ ਹਵਾਈ ਅੱਡੇ ਤੋਂ ਵੀ ਤੁਰਕੀ ਏਅਰਲਾਈਨ ਦਾ ਜਹਾਜ਼ ਡਿਊਸੇਲਡੋਰਫ ਰਵਾਨਾ ਹੋਇਆ। ਹਾਲਾਂਕਿ ਇਨ੍ਹਾਂ ਜਹਾਜ਼ਾਂ 'ਚ ਉਸੇ ਯਾਰਤੀ ਨੂੰ ਬੈਠਣ ਦੀ ਇਜਾਜ਼ਤ ਹੈ ਜਿਹੜਾ ਜਾ ਤਾਂ ਉਸ ਦੇ ਨਾਗਰਿਕ ਹੋਵੇ ਜਿਸ ਦੇਸ਼ ਉਹ ਜਾ ਰਿਹਾ ਹੈ ਜਾ ਫਿਰ ਉਸ ਦੇ ਕੋਲ ਆਵਾਸ ਪਰਮਿਟ ਹੋਏ। ਤੁਰਕੀ ਨੇ ਇਕ ਜੂਨ ਨੂੰ ਘਰੇਲੂ ਜਹਾਜ਼ਾਂ ਦੀ ਸੇਵਾ ਵੀ ਸ਼ੁਰੂ ਕਰ ਦਿਤੀ ਸੀ।