ਰਾਤ ਨੂੰ ਚੰਨ-ਤਾਰਿਆਂ ਨੂੰ ਵੇਖਣਾ ਪਸੰਦ ਕਰਨ ਵਾਲਿਆਂ ਲਈ ਸੋਮਵਾਰ ਦੀ ਰਾਤ ਵਿਲੱਖਣ ਨਜ਼ਾਰਾ ਲੈ ਕੇ ਆਵੇਗੀ ਜਦੋਂ ਸ਼ਨੀ ਅਤੇ ਬ੍ਰਹਸਪਤੀ ਗ੍ਰਹਿ ਚੰਨ ਦੇ ਬਹੁਤ ਨੇੜੇ ਹੋਣਗੇ ਅਤੇ ਆਸਮਾਨ ਇਕ ਤਿਕੋਣ ਬਣਾਉਣਗੇ।
ਇਹ ਤਿਕੋਣ ਅੱਧੀ ਰਾਤ ਤੋਂ ਕੁੱਝ ਸਮਾਂ ਬਾਅਦ ਸ਼ੁਰੂ ਹੋਵੇਗਾ। ਜੇਕਰ ਤੁਸੀਂ ਵੀ ਇਸ ਨਜ਼ਾਰੇ ਨੂੰ ਵੇਖਣਾ ਚਾਹੁੰਦੇ ਹੋ ਤਾਂ ਰਾਤ ਸਮੇਂ ਘੱਟ ਤੋਂ 20 ਮਿੰਟ ਬਾਹਰ ਹਨੇਰੇ 'ਚ ਬੈਠੋ ਅਤੇ ਪਹਿਲਾਂ ਚੰਨ 'ਤੇ ਨਜ਼ਰ ਟਿਕਾਉ। ਬ੍ਰਹਸਪਤੀ ਗ੍ਰਹਿ ਇਸ ਦੇ ਸੱਜੇ ਪਾਸੇ ਹੋਵੇਗਾ ਅਤੇ ਸ਼ਨੀ ਗ੍ਰਹਿ ਦੋਹਾਂ ਦੇ ਉਪਰ ਬਿਲਕੁਲ ਕੇਂਦਰ 'ਚ ਦਿਸੇਗਾ।
ਸੋਮਵਾਰ ਨੂੰ ਚੰਨ ਭਾਰਤ 'ਚ ਲਗਭਗ ਰਾਤ ਦੇ 1 ਵਜੇ ਚੜ੍ਹੇਗਾ। ਇਹ ਪਿਛਲੇ ਕਈ ਹਫ਼ਤਿਆਂ 'ਚ ਪੁਲਾੜ 'ਚ ਵਾਪਰਨ ਵਾਲੀ ਦੂਜੀ ਵੱਡੀ ਘਟਨਾ ਹੋਵੇਗੀ। ਇਸ ਤੋਂ ਪਹਿਲਾਂ ਕਈ ਲੋਕਾਂ ਨੇ ਪੁਲਾੜ 'ਚ ਸਪੇਸ-ਐਕਸ ਦੇ ਰਾਕੇਟ ਨੂੰ ਚੜ੍ਹਦਾ ਵੇਖਿਆ ਸੀ, ਜੋ ਕਿ ਅਮਰੀਕੀ ਪੁਲਾੜ ਯਾਤਰੀਆਂ ਅਮਰੀਕੀ ਧਰਤੀ ਤੋਂ ਪੁਲਾੜ 'ਚ ਲੈ ਕੇ ਗਿਆ ਸੀ।