Saturday, November 23, 2024
 

ਰਾਸ਼ਟਰੀ

ਦਿੱਲੀ ਵਿਚ ਸਿਰਫ਼ ਦਿੱਲੀ ਵਾਲਿਆਂ ਦਾ ਇਲਾਜ ਹੋਵੇਗਾ : ਕੇਜਰੀਵਾਲ

June 08, 2020 09:12 AM

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਿੱਲੀ ਦੇ ਸਰਕਾਰੀ ਅਤੇ ਨਿਜੀ ਹਸਪਤਾਲ ਸਿਰਫ਼ ਦਿੱਲੀ ਦੇ ਲੋਕਾਂ ਦਾ ਇਲਾਜ ਹੋਵੇਗਾ ਅਤੇ ਸ਼ਹਿਰ ਦੀਆਂ ਯੂਪੀ ਅਤੇ ਹਰਿਆਣਾ ਨਾਲ ਲਗਦੀਆਂ ਹੱਦਾਂ ਸੋਮਵਾਰ ਨੂੰ ਖੁਲ੍ਹਣÎਗੀਆਂ।
     ਕੇਜਰੀਵਾਲ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦਿੱਲੀ ਵਿਚ ਕੇਂਦਰ ਸਰਕਾਰ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਵਿਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੋਵੇਗਾ ਅਤੇ ਜੇ ਦੂਜੇ ਰਾਜਾਂ ਦੇ ਲੋਕ ਕੁੱਝ ਖ਼ਾਸ ਆਪਰੇਸ਼ਨਾਂ ਲਈ ਦਿੱਲੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਿਜੀ ਹਪਸਤਾਲਾਂ ਵਿਚ ਇਲਾਜ ਕਰਾਉਣਾ ਪਵੇਗਾ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੁਆਰਾ ਬਣਾਈ ਪੰਜ ਮੈਂਬਰੀ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ ਕਿ ਕੋਵਿਡ-19 ਸੰਕਟ ਕਾਰਨ ਸ਼ਹਿਰ ਦੇ ਸਿਹਤਮੰਦ ਬੁਨਿਆਦੀ ਢਾਂਚੇ ਦੀ ਵਰਤੋਂ ਸਿਰਫ਼ ਦਿੱਲੀ ਵਾਲਿਆਂ ਲਈ ਹੋਣੀ ਚਾਹੀਦੀ ਹੈ।
   ਕੇਜਰੀਵਾਲ ਨੇ ਕਿਹਾ ਕਿ 90 ਫ਼ੀ ਸਦੀ ਤੋਂ ਵੱਧ ਲੋਕ ਚਾਹੁੰਦੇ ਹਨ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਿੱਲੀ ਦੇ ਹਸਪਤਾਲ ਸਿਰਫ਼ ਕੌਮੀ ਰਾਜਧਾਨੀ ਨਾਲ ਸਬੰਧਤ ਮਰੀਜ਼ਾਂ ਦਾ ਇਲਾਜ ਕਰਨ। ਉਨ੍ਹਾਂ ਕਿਹਾ, 'ਇਸ ਲਈ ਫ਼ੈਸਲਾ ਕੀਤਾ ਗਿਆ ਹੈ ਕਿ ਦਿੱਲੀ ਦੇ ਸਰਕਾਰੀ ਅਤੇ ਨਿਜੀ ਹਸਪਤਾਲ ਸਿਰਫ਼ ਕੌਮੀ ਰਾਜਧਾਨੀ ਨਾਲ ਸਬੰਧਤ ਲੋਕਾਂ ਦਾ ਹੀ ਇਲਾਜ ਕਰਨਗੇ।' ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਸ਼ਹਿਰ ਦੀਆਂ ਹੱਦਾਂ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਮੁੱਦੇ 'ਤੇ ਲੋਕਾਂ ਕੋਲੋਂ ਰਾਏ ਮੰਗੀ ਸੀ। ਦਿੱਲੀ ਵਿਚ ਐਲਐਨਜੇਪੀ ਹਸਪਤਾਲ, ਜੀਟੀਬੀ ਹਸਪਤਾਲ ਅਤੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਸਣੇ ਲਗਭਗ 40 ਸਰਕਾਰੀ ਹਸਪਤਾਲ ਹਨ। ਦਿੱਲੀ ਵਿਚ ਕੇਂਦਰ ਦੁਆਰਾ ਚਲਾਏ ਜਾਂਦੇ ਵੱਡੇ ਹਪਸਤਾਲਾਂ ਵਿਚ ਆਰਐਮਐਲ, ਏਮਜ਼ ਅਤੇ ਸਫ਼ਦਰਗੰਜ ਹਸਪਤਾਲ ਸ਼ਾਮਲ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਲਗਭਗ 10 ਹਜ਼ਾਰ ਬਿਸਤਰੇ ਹਨ ਅਤੇ ਲਗਭਗ ਏਨੇ ਹੀ ਬਿਸਤਰੇ ਦਿੱਲੀ ਦੇ ਕੇਂਦਰ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਵਿਚ ਹਨ। 

 

Have something to say? Post your comment

 
 
 
 
 
Subscribe