ਇਨਵੈਸਟ ਪੰਜਾਬ ਦੇ ਪੋਰਟਲ ਉੱਤੇ ਆਏ ਕੇਸਾਂ ਦਾ ਸਮਾਂ ਸੀਮਾ ਵਿੱਚ ਨਿਪਟਾਰਾ ਕੀਤਾ ਜਾਵੇ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ , 10 ਮਾਰਚ 2025--
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਡਿਸਟ੍ਰਿਕ ਲੈਵਲ ਕਮੇਟੀ ਦੀ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਜਿਲ੍ਹਾ ਅੰਮ੍ਰਿਤਸਰ ਵਿਚ ਨਵੀਆਂ ਲੱਗ ਰਹੀਆ ਇਕਾਈਆਂ ਅਤੇ ਵਿਸਥਾਰ ਕਰ ਰਹੀਆ ਇਕਾਈਆਂ ਨੂੰ ਦੇਣ ਵਾਲੀਆ ਰੈਗੂਲੇਟਰੀ ਕਲੀਆਰੈਸ ਨੂੰ ਵਾਚਿਆ ਗਿਆ। ਇਸ ਮੀਟਿੰਗ ਵਿਚ ਇਕਾਈਆਂ ਦੇ ਨੁਮਾਇਦੇ ਹਾਜ਼ਰ ਹੋਏ, ਜਿੰਨਾਂ ਨੇ ਮੌਕੇ ਤੇ ਆਪਣੀਆ ਰੈਗੂਲੇਟਰੀ ਸਬੰਧੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ
ਡਿਪਟੀ ਕਮਿਸ਼ਨਰ ਵਲੋਂ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਬੰਧਤ ਵਿਭਾਗਾ ਨੂੰ ਹਦਾਇਤਾ ਜਾਰੀ ਕੀਤੀਆ ਗਈਆਂ ਕਿ ਇੰਨਵੈਸਟ ਪੰਜਾਬ ਦੇ ਪੋਰਟਲ ਅਨੁਸਾਰ ਨਿਯਤ ਸਮੇ ਸੀਮਾ ਅੰਦਰ ਇਕਾਈਆ ਨੂੰ ਰੈਗੂਲੇਟਰੀ ਕਲੀਅਰੈਸਾਂ ਜਾਰੀ ਕੀਤੀ ਜਾਣ ਤਾਂ ਜੋ ਜਿਲ੍ਹੇ ਅੰਦਰ ਇੰਨਵੈਸਮੈਟ ਕਰ ਰਹੀਆ ਇਕਾਈਆਂ ਨੂੰ ਉਤਸਾਹਿਤ ਕੀਤਾ ਜਾ ਸਕੇ। ਇਸ ਤੋ ਇਲਾਵਾ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਵਲੋਂ ਜਿਲੇ ਵਿਚ ਨਵੀ ਲੱਗੀਆ ਇਕਾਈਆ ਦੇ ਇੰਨਸੈਟਿਵ ਕੇਸਾਂ ਨੂੰ ਮੰਜੂਰੀ ਦਿੱਤੀ ਗਈ , ਜਿਸ ਨਾਲ ਇੰਨਵੈਸਮੈਟ ਦੇ ਨਾਲ ਨਾਲ ਲੋਕਾ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੋਜ਼ਗਾਰ ਦੇ ਮੌਕੇ ਮਿਲਣਗੇ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਸ੍ਰੀ ਮਾਨਵਪ੍ਰੀਤ ਸਿੰਘ ਜੀ ਐਮ ਡੀ ਆਈ ਸੀ ਅੰਮ੍ਰਿਤਸਰ ਅਤੇ ਉਦਯੋਗਪਤੀ ਹਾਜ਼ਰ ਸਨ।