PSPCL ਜ਼ੀਰਕਪੁਰ ਡਿਵੀਜ਼ਨ ਵੱਲੋਂ ਖਪਤਕਾਰਾਂ ਲਈ ਸ਼ਿਕਾਇਤ ਸੈੱਲ ਦੇ ਨੰਬਰ ਜਾਰੀ
ਕੇਂਦਰੀਕ੍ਰਿਤ ਹੈਲਪਲਾਈਨ 1912 ਤੋਂ ਇਲਾਵਾ ਇਨ੍ਹਾਂ ਸੰਪਰਕ ਨੰਬਰਾਂ ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ
ਜ਼ੀਰਕਪੁਰ/ਐਸ.ਏ.ਐਸ.ਨਗਰ, 22 ਫਰਵਰੀ: ਬਿਜਲੀ ਸਪਲਾਈ ਨਾਲ ਸਬੰਧਤ ਮੁਸ਼ਕਿਲਾਂ ਦੇ ਸਮੇਂ ਸਿਰ ਹੱਲ ਲਈ ਆਪਣੇ ਖਪਤਕਾਰਾਂ ਦੀ ਸਹੂਲਤ ਲਈ, ਪੀ ਐਸ ਪੀ ਸੀ ਐਲ ਦੇ ਜ਼ੀਰਕਪੁਰ ਡਵੀਜ਼ਨ ਨੇ ਆਪਣੇ ਅਧਿਕਾਰ ਖੇਤਰ ਵਿੱਚ ਕੰਮ ਕਰ ਰਹੇ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਜ਼ੀਰਕਪੁਰ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਸਬ ਡਿਵੀਜ਼ਨ ਟੈੱਕ-1, ਭਬਾਤ ਦਾ ਸ਼ਿਕਾਇਤ ਸੈੱਲ ਨੰਬਰ 96461-19321 ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੰਮ ਕਰ ਰਿਹਾ ਹੈ। ਇਹ ਸ਼ਿਕਾਇਤ ਸੈੱਲ ਜ਼ੀਰਕਪੁਰ, ਭਬਾਤ, ਗੋਦਾਮ ਏਰੀਆ, ਨਾਭਾ, ਨਡਿਆਲੀ, ਅਲੀਪੁਰ, ਸਫੀਪੁਰ, ਦਿਆਲਪੁਰਾ, ਬਾਕਰਪੁਰ, ਰੁੜਕਾ, ਕੰਡਾਲਾ, ਮਟਰਾਂ, ਧਰਮਗੜ੍ਹ, ਨਰਾਇਣਗੜ੍ਹ ਝੁੱਗੀਆਂ, ਅੱਡਾ ਝੁੱਗੀਆਂ, ਛੱਤ, ਸ਼ਤਾਬਗੜ੍ਹ, ਕੁਰੜੀ, ਵੀਆਈਪੀ ਰੋਡ, ਲੋਹਗੜ੍ਹ ਅਤੇ ਸਿੰਘਪੁਰਾ ਦਾ ਅੰਸ਼ਿਕ ਖੇਤਰ, ਰਾਮਗੜ੍ਹ ਭੁੱਡਾ, ਬਿਸ਼ਨਪੁਰਾ ਦਾ ਅੰਸ਼ਿਕ ਖੇਤਰ, ਐਰੋਸਿਟੀ ਦੇ ਖੇਤਰਾਂ ਲਈ ਸ਼ਿਕਾਇਤ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ।
ਇਸੇ ਤਰ੍ਹਾਂ ਸਬ ਡਵੀਜ਼ਨ ਟੈੱਕ-2, ਢਕੋਲੀ ਵਿੱਚ ਕੰਮ ਕਰ ਰਹੇ ਇੱਕ ਹੋਰ ਸ਼ਿਕਾਇਤ ਸੈੱਲ ਜਿਸ ਦਾ ਸੰਪਰਕ ਨੰਬਰ 96461-37873 ਹੈ, ਬਲਟਾਣਾ, ਵਧਵਾ ਨਗਰ, ਅੰਸ਼ਿਕ ਖੇਤਰ ਲੋਹਗੜ੍ਹ ਅਤੇ ਸਿੰਘਪੁਰਾ, ਢਕੋਲੀ, ਢਕੋਲਾ, ਪੀਰ ਮੁਛੱਲਾ, ਕਿਸ਼ਨਪੁਰਾ, ਬਿਸ਼ਨਪੁਰਾ ਦਾ ਅੰਸ਼ਿਕ ਖੇਤਰ, ਸਨੌਲੀ, ਗਾਜ਼ੀਪੁਰ, ਅਜੀਜਪੁਰ, ਬੱਸੀ ਸੇਖਾਂ, ਰਾਮਪੁਰ ਕਲਾਂ, ਬਨੂੜ, ਫਤਿਹਪੁਰ ਗੜ੍ਹੀ, ਸੇਖਾਂ ਮਾਜਰਾ ਅਤੇ ਬਾਲ ਮਾਜਰਾ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਦਾ ਹੈ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਹ ਸ਼ਿਕਾਇਤ ਸੈੱਲ ਕੇਂਦਰੀਕ੍ਰਿਤ ਸ਼ਿਕਾਇਤ ਸੈੱਲ ਨੰਬਰ 1912 ਅਤੇ ਪੀ ਐਸ ਪੀ ਸੀ ਐਲ ਖਪਤਕਾਰ ਐਪ ਤੋਂ ਇਲਾਵਾ ਕੰਮ ਕਰ ਰਹੇ ਹਨ।