ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (american president donald trump) ਨੇ ਟਵਿੱਟਰ ਵਿਰੁਧ ਨਵੇਂ ਸਖ਼ਤ ਨਿਯਮ ਲਿਆਉਣ ਜਾਂ ਉਸ ਨੂੰ ਬੰਦ ਕਰਨ ਦੀ ਧਮਕੀ ਦਿਤੀ ਹੈ। ਟਵਿੱਟਰ ਵਲੋਂ ਰਾਸ਼ਟਰਪਤੀ ਦੇ ਦੋ ਟਵੀਟ 'ਤੇ 'ਫ਼ੈਕਟ ਚੈਕ' (fact check) ਦੀ ਚਿਤਾਵਨੀ ਦੇਣ ਦੇ ਬਾਅਦ ਟਰੰਪ ਨੇ ਇਹ ਧਮਕੀ ਦਿਤੀ ਹੈ।
ਰਾਸ਼ਟਰਪਤੀ ਹਾਲਾਂਕਿ ਖੁਦ ਕੰਪਨੀਆਂ ਨੂੰ ਨਿਸਮਤ ਜਾਂ ਬੰਦ ਨਹੀਂ ਕਰ ਸਕਦੇ। ਅਜਿਹਾ ਕੋਈ ਵੀ ਕਦਮ ਚੁੱਕਣ ਲਈ ਕਾਂਗਰਸ ਵਲੋਂ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਸੰਘੀ ਸੰਚਾਰ ਕਮਿਸ਼ਨ ਨੂੰ ਟੈਕਨੋਲਾਜੀ ਕੰਪਨੀਆਂ ਨੂੰ ਨਿਯਮਤ ਕਰਨ ਦਾ ਅਧਿਕਾਰ ਦੇਣ ਵਾਲੇ ਇਕ ਪ੍ਰਸਤਾਵਿਤ ਕਾਰਜਕਾਰੀ ਆਦੇਸ਼ ਨੂੰ ਉਨ੍ਹਾਂ ਦੇ ਪ੍ਰਸ਼ਾਸ਼ਨ ਨੇ ਰੱਦ ਵੀ ਕਰ ਦਿਤਾ ਹੈ। ਪਰ ਇਸ ਦੇ ਬਾਵਜੂਦ ਵੀ ਟਰੰਪ ਟਵਿੱਟਰ ਨੂੰ ਚਿਤਾਵਨੀ ਦੇਣ ਤੋਂ ਨਹੀਂ ਰੁੱਕ ਰਹੇ। ਟਰੰਪ ਨੇ ਟਵੀਟ ਕੀਤਾ, ''ਕੰਪਨੀ ਰੂੜੀਵਾਦੀ ਸ਼ੋਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਸੀਂ ਅਜਿਹਾ ਹੋਣ ਤੋਂ ਪਹਿਲਾਂ ਸਖ਼ਤ ਨਿਯਮ ਬਣਾਵਾਂਗੇ ਜਾਂ ਇਸ ਨੂੰ ਬੰਦ ਕਰ ਦਿਆਂਗੇ।'' ਉਨ੍ਹਾਂ ਨੇ ਮੁੜ ਇਕ ਹੋਰ ਟਵੀਟ ਕੀਤਾ, ''ਵੱਡੀ ਕਾਰਵਾਈ ਕੀਤੀ ਜਾਵੇਗੀ।'' ਟਰੰਪ ਇਥੇ ਹੀ ਨਹੀਂ ਰੁਕੇ ਦੇਰ ਰਾਤ ਉਨ੍ਹਾਂ ਨੇ ਮੁੜ ਟਵੀਟ (tweet) ਕੀਤਾ, ''ਟੈਕ ਕੰਪਨੀ ਪੂਰੀ ਤਰ੍ਹਾਂ ਪਾਗਲ ਹੁੰਦੀ ਜਾ ਰਹੀ ਹੈ। ਦੇਖਦੇ ਰਹੋ।'' ਇਸ ਦੌਰਾਨ, ਪ੍ਰੈਸ ਸਕੱਤਰ ਮੇਕਏਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਟਰੰਪ ਸੋਸ਼ਲ ਮੀਡੀਆ (social media) ਕੰਪਨੀਆਂ ਨਾਲ ਜੁੜੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਣਗੇ।