ਮੋਹਾਲੀ : ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜ਼ਿਲੇ ਵਿਚ ਅੱਜ ਇਕ ਸੰਯੁਕਤ ਰਾਜ ਅਮਰੀਕਾ ਤੋਂ ਪਰਤੇ ਪਰਵਾਸੀ ਭਾਰਤੀ ਦੇ ਟੈਸਟ ਪਾਜ਼ੀਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ। ਇਹ ਜਾਣਕਾਰੀ ਦਿੰਦਿਆਂ DC ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਇਥੇ ਦੱਸਦਿਆਂ ਕਿਹਾ ਕਿ ਇਹ ਪ੍ਰਵਾਸੀ ਭਾਰਤੀ ਡੇਰਾਬਾਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ। ਇਹ ਦੂਜਾ ਕੇਸ, ਪਹਿਲੇ ਐਕਟਿਵ ਕੇਸ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਜੋ ਕਿ ਨਯਾਗਾਓਂ ਦੇ ਆਦਰਸ਼ ਨਗਰ ਦੀ ਇਕ 29 ਸਾਲਾ ਮਹਿਲਾ ਨਾਲ ਸਬੰਧਤ ਸੀ। ਹੁਣ ਤੱਕ, ਕੁੱਲ ਮਾਮਲਿਆਂ ਦੀ ਗਿਣਤੀ 107 ਹੈ, ਜਿਨ੍ਹਾਂ ਵਿਚੋਂ 2 ਐਕਟਿਵ ਮਾਮਲੇ, 3 ਮੌਤਾਂ ਅਤੇ 102 ਮਰੀਜ਼ ਠੀਕ ਹੋ ਚੁੱਕੇ ਹਨ।