ਲੋਕ ਕਾਰ ਏ ਸੀ ਦਾ ਇਸਤੇਮਾਲ ਗਲਤ ਤਾਰੀਕੇ ਨਾਲ ਕਰਦੇ ਹਨ, ਜਿਸ ਨਾਲ ਤੁਹਾਡੀ ਸਿਹਤ ਉਤੇ ਬੇਹੱਦ ਬੁਰਾ ਅਸਰ ਪੈ ਸਕਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਦੁਆਰਾ ਕੀਤਾ ਗਿਆ ਹੈ। ਪੀਜੀਆਈ ਦੇ ਸਕੂਲ ਆਫ ਪਬਲਿਕ ਹੈਲਥ ਵਿਭਾਗ ਨੇ ਕਾਰ ਏ ਸੀ ਨੂੰ ਲੈ ਕੇ ਇਕ ਸਟੱਡੀ ਕੀਤੀ ਗਈ ਹੈ। ਅਧਿਐਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਲੋਕ ਕਾਰ ਏ ਸੀ ਦਾ ਇਸਤੇਮਾਲ ਗਲਤ ਤਾਰੀਕੇ ਨਾਲ ਕਰਦੇ ਹਨ, ਜਿਸ ਨਾਲ ਤੁਹਾਡੀ ਸਿਹਤ ਉਤੇ ਬੇਹੱਦ ਬੁਰਾ ਅਸਰ ਪੈ ਸਕਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਦੁਆਰਾ ਕੀਤਾ ਗਿਆ ਹੈ।
ਇਸ ਬਾਰੇ ਵਿਚ ਡਾਕਟਰ ਰਵਿੰਦਰਪਾਲ ਨੇ ਦੱਸਿਆ ਹੈ ਕਿ ਸਟੱਡੀ ਤਾਪਮਾਨ ਉਤੇ ਆਧਾਰਿਤ ਹੈ। ਗਰਮੀਆ ਵਿਚ ਗੱਡੀ ਦੇ ਅੰਦਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ, ਜਦੋਂਕਿ ਬਾਹਰ ਦਾ ਤਾਪਮਾਨ ਇੰਨਾ ਨਹੀ ਹੁੰਦਾ ਹੈ। ਜੇਕਰ ਗੱਡੀ ਦੇ ਬਾਹਰ ਦਾ ਤਾਪਮਾਨ 40 ਡਿਗਰੀ ਸੈਲਸੀਅਮ ਹੈ ਤਾਂ ਗੱਡੀ ਦੇ ਅੰਦਰ ਦਾ ਤਾਪਮਾਨ 70 ਡਿਗਰੀ ਸੈਲਸੀਅਮ ਤੱਕ ਪਹੁੰਚ ਜਾਂਦਾ ਹੈ।
ਆਮ ਤੌਰ ਤੇ ਲੋਕ ਜਦੋਂ ਗੱਡੀ ਵਿਚ ਬੈਠਦੇ ਹਨ ਤਾਂ ਲੋਕ ਖਿੜਕੀਆਂ ਬੰਦ ਕਰ ਲੈਂਦੇ ਹਨ ਅਤੇ ਏ ਸੀ ਆਨ ਕਰ ਲੈਂਦੇ ਹਨ। ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇਸ ਤਰ੍ਹਾਂ ਏ ਸੀ ਚਲਾਉਣ ਨਾਲ ਸਾਡੇ ਸਰੀਰ ਉਤੇ ਬੇਹੱਦ ਬੁਰਾ ਅਸਰ ਪੈਂਦਾ ਹੈ। ਇਸ ਨਾਲ ਕਈ ਲੋਕਾਂ ਦਾ ਬਲੱਡ ਵੱਧ ਸਕਦਾ ਹੈ। ਇਸ ਨਾਲ ਮਾਸ ਪੈਸ਼ੀਆ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਈ ਭਿਆਨਕ ਬਿਮਾਰੀਆ ਵੀ ਹੋ ਸਕਦੀਆਂ ਹਨ।
ਡਾਕਟਰ ਨੇ ਕਿਹਾ ਕਿ ਸਾਨੂੰ ਸਾਵਧਾਨੀ ਵਰਤਣ ਦੀ ਜਰੂਰਤ ਹੈ। ਜਦੋ ਵੀ ਕਿਤੇ ਬਾਹਰ ਜਾਣਾ ਹੋਵੇ ਤਾਂ ਪਹਿਲਾ ਕਾਰ ਦੇ ਦਰਵਾਜੇ ਖੋਲ ਦਿਉ ਤਾਂ ਕਿ ਅੰਦਰਲੀ ਗਰਮੀ ਬਾਹਰ ਨਿਕਲ ਜਾਵੇ। ਇਸ ਬਾਅਦ ਜਦੋਂ ਬੈਠੀਏ ਤਾਂ ਏ ਸੀ ਜਿਆਦਾ ਤੇਜ ਨਾ ਚਲਾਉ। ਇਸ ਤਰ੍ਹਾਂ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।