ਮੋਹਾਲੀ : ਮੋਹਾਲੀ ਜ਼ਿਲ੍ਹੇ 'ਚ ਬੁੱਧਵਾਰ ਨੂੰ covid-19 ਦੇ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਸ਼ਹਿਰ ਦੇ ਸੈਕਟਰ-71 ਦੇ ਇਕ 32 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ (coronavirus report positive)ਪਾਈ ਗਈ ਹੈ। ਉਕਤ ਵਿਅਕਤੀ ਦਿੱਲੀ ਦੇ ਇਕ ਬੈਂਕ 'ਚ ਕੰਮ ਕਰਦਾ ਸੀ ਅਤੇ ਦਿੱਲੀ ਤੋਂ ਮੋਹਾਲੀ ਪਰਤਿਆ ਸੀ। 24 ਮਈ ਨੂੰ ਉਕਤ ਵਿਅਕਤੀ ਦੇ ਕੋਰੋਨਾ ਸਬੰਧੀ ਟੈਸਟ ਲਏ ਗਏ ਸਨ, ਜਿਸ ਦੌਰਾਨ ਬੁੱਧਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।