ਜੰਮੂ : ਜੰਮੂ-ਕਸ਼ਮੀਰ ਦੇ ਕੁਲਗਾਮ ਸੈਕਟਰ ਦੇ ਮੰਜਗਾਮ ਇਲਾਕੇ 'ਚ ਸੁਰੱਖਿਆ ਦਸਤਿਆਂ ਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਢੇਰ ਕਰ ਦਿਤੀ ਗਏ।ਆਈਜੀ ਵਿਜੈ ਕੁਮਾਰ (IG vijay kumar) ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਫਿਲਹਾਲ ਹੁਣ ਤਕ ਦੋ ਅੱਤਵਾਦੀ ਮਾਰੇ ਗਏ ਹਨ। ਜਿਸ ਥਾਂ 'ਤੇ ਅੱਤਵਾਦੀ ਲੁਕੇ ਹੋਏ ਸੀ ਉਥੇ ਫਾਇਰਿੰਗ ਅਜੇ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਇਸ ਘਟਨਾ ਦੇ ਤੁਰੰਤ ਮਗਰੋਂ ਕੁਲਗਾਮ ਤੇ ਸ਼ੋਪੀਆ (kulgam and shopia) ਜ਼ਿਲ੍ਹੇ 'ਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੂੰ ਕੁਲਗਾਮ ਦੇ ਮੰਜਗਾਮ ਇਲਾਕੇ 'ਚ ਪੁਲਿਸ ਨੂੰ ਅੱਤਵਾਦੀਆਂ (terrorists) ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਜਿਸ ਮਗਰੋਂ 34 ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਕੁਲਗਾਮ ਪੁਲਿਸ ਨਾਲ ਮਿਲ ਕੇ ਇਲਾਕੇ 'ਚ ਸਰਚ ਆਪ੍ਰੇਸ਼ਨ (search operation) ਚਲਾਇਆ। ਇਲਾਕੇ 'ਚ 2 ਤੋਂ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੰਭਾਵਨਾ ਤੇ ਹੁਣ ਤਕ ਦੋ ਅੱਤਵਾਦੀਆਂ ਨੂੰ ਮਾਰਨ 'ਚ ਸਫਲਤਾ ਮਿਲੀ ਹੈ।