ਰੱਬ ਨਾ ਕਰੇ, ਜੇਕਰ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਘਬਰਾਉ ਨਾ। ਇਕ ਵਾਰ Try ਕਰੋ ਤਾਂ ਗੂਗਲ ਤੁਹਾਡੀ ਮਦਦ ਕਰੇਗਾ। ਜੇਕਰ ਸਮਾਰਟਫੋਨ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਕਿਸੇ ਵੀ ਯੂਜ਼ਰ ਦੀਆਂ ਮੁਸ਼ਕਿਲਾਂ ਕਾਫੀ ਵਧ ਸਕਦੀਆਂ ਹਨ। ਗੂਗਲ ਦੇ ਇੱਕ ਖਾਸ ਫੀਚਰ ਬਾਰੇ ਦੱਸ ਰਹੇ ਹਾਂ, ਜਿਸ ਦੇ ਜ਼ਰੀਏ ਤੁਸੀਂ ਆਪਣਾ ਗੁਆਚਿਆ ਫੋਨ ਵਾਪਸ ਪ੍ਰਾਪਤ ਕਰ ਸਕਦੇ ਹੋ ਜਾਂ ਘੱਟ ਤੋਂ ਘੱਟ ਆਪਣੇ ਡੇਟਾ ਨੂੰ ਸੁਰੱਖਿਅਤ (ਡਿਲੀਟ) ਕਰ ਸਕਦੇ ਹੋ।
ਫ਼ੋਨ ਵਿੱਚ Find My Device ਦੀ ਵਰਤੋਂ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਇਸ Option ਨੂੰ ਆਪਣੇ ਫ਼ੋਨ ਵਿੱਚ On ਰੱਖੋ। ਇਸ ਨੂੰ ਚਾਲੂ ਕਰਨ ਲਈ, ਸੈਟਿੰਗਾਂ ਵਿੱਚ ਦਿੱਤੇ ਗਏ ਸੁਰੱਖਿਆ ਵਿਕਲਪ 'ਤੇ ਜਾਓ।
MY ਡਿਵਾਈਸ ਜਾਂ ਫਿਰ Find My divice option ਨੂੰ ਫੋਨ ਵਿਚ ਲੱਭੋ
- google.com/android/find 'ਤੇ ਜਾਓ।
- ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਦੂਜੇ ਫੋਨ 'ਤੇ ਫਾਈਂਡ ਮਾਈ ਡਿਵਾਈਸ ਐਪ ਦੀ ਵਰਤੋਂ ਵੀ ਕਰ ਸਕਦੇ ਹੋ।
- ਗੁੰਮ ਹੋਏ ਫੋਨ ਨਾਲ ਜੁੜੇ ਗੂਗਲ ਖਾਤੇ ਵਿੱਚ ਸਾਈਨ ਇਨ ਕਰੋ।
- ਹੁਣ ਤੁਸੀਂ ਇੱਕ ਨਕਸ਼ਾ ਵੇਖੋਗੇ। ਇਸ 'ਚ ਤੁਹਾਨੂੰ ਫੋਨ ਦੀ ਮੌਜੂਦਾ ਜਾਂ ਆਖਰੀ ਲੋਕੇਸ਼ਨ ਬਾਰੇ ਜਾਣਕਾਰੀ ਮਿਲੇਗੀ।
- ਤੁਸੀਂ ਇਸ ਐਪ ਦੇ ਨਾਲ 5 ਮਿੰਟ ਲਈ ਪੂਰੀ ਆਵਾਜ਼ 'ਤੇ ਫੋਨ ਦੀ ਘੰਟੀ ਵਜਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਸਾਈਲੈਂਟ ਮੋਡ 'ਚ ਹੋਣ 'ਤੇ ਵੀ ਫੋਨ ਦੀ ਘੰਟੀ ਵੱਜੇਗੀ।
- ਹੁਣ ਤੁਸੀਂ ਆਪਣੀ ਡਿਵਾਈਸ ਨੂੰ ਸੁਰੱਖਿਅਤ ਕਰ ਸਕਦੇ ਹੋ। ਇਸ ਲਈ, ਫੋਨ ਨੂੰ ਲਾਕ ਵੀ ਕਰ ਸਕਦੇ ਹੋ
- ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੇ ਫ਼ੋਨ ਨੂੰ ਨਹੀਂ ਲੱਭ ਸਕੋਗੇ, ਤਾਂ ਤੁਸੀਂ ਇਸ ਵਿੱਚ ਮੌਜੂਦ ਡੇਟਾ ਨੂੰ ਸਥਾਈ ਤੌਰ 'ਤੇ ਡਿਲੀਟ ਵੀ ਕਰ ਸਕਦੇ ਹੋ।