ਵੱਡੀ ਖਬਰ: ਹਰਿਆਣਾ ਪੁਲਿਸ ਦੀ ਸਖ਼ਤ ਕਾਰਵਾਈ ਤੋਂ ਬਾਅਦ ਕਿਸਾਨ ਦਾ ਜਥਾ ਪਿੱਛੇ ਪਰਤਿਆ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨਾਂ ਦਾ ਜੱਥਾ ਦਿੱਲੀ ਵੱਲ ਰਵਾਨਾ ਹੋਇਆ ਪਰ ਰਸਤੇ ਵਿੱਚ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਅਤੇ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹਾਂ, ਸਰਕਾਰ ਸਾਡੇ ਨਾਲ ਗੱਲਬਾਤ ਤਾਂ ਕਰੇ। ਅਸੀਂ ਗੱਲਬਾਤ ਦੇ ਪੱਖ ਵਿੱਚ ਹਾਂ, ਸਰਕਾਰ ਜਥਾ ਅੱਗੇ ਵਧਣ ਦੇਵੇ।
ਉਹਨਾਂ ਕਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਅੱਗੇ ਵਧੇ, ਅਸੀਂ ਨਹੀਂ ਚਾਹੁੰਦੇ ਕਿ ਟਕਰਾਅ ਹੋਵੇ, ਹੱਲ ਚਾਹੁੰਦੇ ਹਾਂ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਸਰਕਾਰ ਸਾਡੇ ਨਾਲ ਗੱਲਬਾਤ ਕਰੇ, ਅਸੀਂ ਗੱਲਬਾਤ ਦੇ ਪੱਖ ਵਿੱਚ ਹਾਂ। ਸਰਕਾਰ ਕਿਸਾਨਾਂ ਜਥਾ ਅੱਗੇ ਦਿੱਲੀ ਵੱਲ ਵਧਣ ਦੇਵੇ। ਉਹਨਾਂ ਕਿਹਾ ਕਿ ਸਰਕਾਰ ਰਸਤੇ ਰੋਕ ਕੇ ਟਕਰਾਅ ਦਾ ਸੱਦਾ ਦੇ ਰਹੀ ਹੈ, ਅਸੀਂ ਟਕਰਾਅ ਨਹੀਂ ਚਾਹੁੰਦੇ, ਅਸੀਂ ਹੱਲ ਚਾਹੁੰਦੇ ਹਾਂ।