Dal Khalsa ਨੇ ਨਾਰਾਇਣ ਸਿੰਘ ਚੌੜਾ ਬਾਰੇ ਦਿੱਤੀ ਨਵੀਂ ਧਮਕੀ
ਅੰਮ੍ਰਿਤਸਰ: ਦਲ ਖ਼ਾਲਸਾ ਦੇ ਪਰਮਜੀਤ ਸਿੰਘ ਮੰਡ ਨੇ ਸ਼ੋਸਲ ਮੀਡੀਆ ਉਤੇ ਇਕ ਵੀਡੀਉ ਪਾ ਕੇ ਚਿਤਾਵਨੀ ਦਿੱਤੀ ਹੈ। ਮੰਡ ਨੇ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਿਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਦੇਣੀ ਹੈ। ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ, ਇਹ ਉਹਨਾਂ ਦਾ ਵਿਸ਼ਾ ਆ ਹੈ ਪਰ ਇੱਕ ਗੱਲ ਜਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜ ਕੇ ਲਿਜਾ ਰਹੇ ਸੀ ਤਾਂ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਆ, ਪਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹ ਜਿਹੜਾ ਇਨਸਾਨ ਆ ਉਹਦੀ ਪੁਸ਼ਟੀ ਤਾ ਹੋਵੇਗੀ ਪਰ ਜਿੱਥੋਂ ਤੱਕ ਅਜੇ ਤੱਕ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋਟ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਨਰਾਇਣ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗਿਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਣ ਸਤਿਕਾਰ ਕਰਦੇ ਹੋ ਤੇ ਕੱਲ ਸਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਿਦਾਇਤ ਨਹੀਂ, ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਪੁੱਤ ਬਣ ਕੇ ਕੱਲ ਸਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਂ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜਿਹੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੁੰਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲਵੇਗਾ।
ਵੀਡੀਓ ਸੁਣਨ ਲਈ ਲਿੰਕ ਤੇ ਕਲਿੱਕ ਕਰੋ