ਵਾਸ਼ਿੰਗਟਨ : ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਸ਼ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ। ਡਾਕਟਰ ਤੇ ਸਿਹਤ ਖੇਤਰ ਦੇ ਜਾਣਕਾਰ ਦੱਸਦੇ ਹਨ ਕਿ ਜਦੋਂ ਤਕ ਇਸ ਵਾਇਰਸ ਦਾ ਵੈਕਸੀਨ ਨਹੀਂ ਬਣ ਜਾਂਦਾ ਹੈ ਇਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਨਾਮੁੰਕਿਨ ਹੋਵੇਗਾ।
ਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਫਿਲਹਾਲ ਅਮਰੀਕਾ ਨੇ ਰੈਮਡਿਸੀਵਰ ਨਾਂ ਦੀ ਦਵਾਈ ਨੂੰ ਕੋਵਿਡ-19 ਦੇ ਇਲਾਜ ਲਈ ਮਨਜ਼ੂਰੀ ਦਿਤੀ ਹੈ। ਇਸ ਤੋਂ ਇਲਾਵਾ ਭਾਰਤ ਤੋਂ ਅਮਰੀਕਾ ਨੇ ਹਾਈਡ੍ਰੋਸੀਕਲੋਰੋਕੁਈਨ ਨਾਂ ਦੀ ਦਵਾਈ ਵੀ ਖਰੀਦੀ ਹੈ। ਇਸ ਦੌਰਾਨ ਪ੍ਰਭਾਵੀ ਸਾਬਤ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ ਬ੍ਰਿਟਿਸ਼ ਫਾਰਮਾ ਕੰਪਨੀ ਏਸਟ੍ਰਾਜੇਨੇਕਾ ਤੋਂ 30 ਕਰੋੜ ਵੈਕਸੀਨ ਖਰੀਦਣ ਦਾ ਸੌਦਾ ਕਰ ਲਿਆ ਹੈ।
ਅਜੇ ਤਕ ਕੋਈ ਵੀ ਟੀਕਾ ਕੋਰੋਨ ਵਾਇਰਸ ਤੋਂ ਪੂਰੀ ਪ੍ਰਭਾਵੀ ਸਾਬਤ ਨਹੀਂ ਹੋਇਆ। ਦਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਏਸਟ੍ਰਾਜੇਨੇਕਾ ਤੋਂ 1.2 ਅਰਬ ਡਾਲਰ (ਲਗਭਗ 9, 000 ਕਰੋੜ ਰੁਪਏ) 'ਚ ਇਹ ਸੌਦਾ ਤਹਿ ਹੋਇਆ ਹੈ। ਅਮਰੀਕਾ ਦੇ ਸਿਹਤ ਮੰਤਰੀ ਅਲੇਕਸ ਅਜਾਰ ਨੇ ਇਸ ਸੌਦੇ ਨੂੰ ਬਹੁਤ ਅਹਿਮ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 2021 ਤਕ ਟੀਕੇ ਦੇ ਪ੍ਰਭਾਵੀ ਉਪੱਲਬਤਾ ਨੂੰ ਯਕੀਨੀ ਬਣਾਉਣ 'ਚ ਮਦਦ ਮਿਲੇਗੀ।
ਇਸ ਟੀਕੇ ਨੂੰ ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਵਿਕਸਿਤ ਕੀਤਾ ਹੈ ਤੇ ਏਸਟ੍ਰਾਜੇਨੇਕਾ ਨੇ ਇਸਦਾ ਲਾਇਸੈਂਸ ਲਿਆ ਹੈ। ਹਾਲਾਂਕਿ ਹੁਣ ਕੋਵਿਡ-19 ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ 'ਤੇ ਇਸ ਦਾ ਪ੍ਰਭਾਵ ਪ੍ਰਮਾਣਿਤ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਸੌਦੇ ਦੇ ਤਹਿਤ ਅਮਰੀਕਾ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਲਈ ਅਪਣੇ ਇਥੇ 30, 000 ਲੋਕਾਂ 'ਤੇ ਇਸ ਦਾ ਨਿਰੀਖਣ ਕਰਵਾਏਗਾ।
ਇਸ ਟੀਕੇ ਦਾ ਨਾਂ ਅਸੇਡਡੀ 1222 ਹੈ ਤੇ ਇਸ ਤੋਂ ਪਹਿਲਾਂ ਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਰਲ ਦੀ ਸ਼ੁਰੂਆਤ ਪਿਛਲੇ ਮਹੀਨੇ ਹੋਈ ਹੈ। ਇਸ 'ਚ 18 ਤੋਂ 55 ਸਾਲ ਦੀ ਉਮਰ ਦੇ 1000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।