ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਥੋਕ ਮੰਡੀ ਵਿਚ ਟਮਾਟਰ, ਪਿਆਜ਼ ਸਮੇਤ ਤਮਾਮ ਸਬਜ਼ੀਆਂ ਦੀਆਂ ਕੀਮਤਾਂ ਵਿਚ ਇਸ ਮਹੀਨੇ ਭਾਰੀ ਗਿਰਾਵਟ ਆਈ ਹੈ। ਫਲਾਂ ਅਤੇ ਸਬਜ਼ੀਆਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਮੰਡੀ, ਦਿੱਲੀ ਸਥਿਤ ਆਜ਼ਾਦਪੁਰ ਮੰਡੀ ਵਿਚ ਟਮਾਟਰ (tomato) ਇਕ ਰੁਪਿਆ ਪ੍ਰਤੀ ਕਿਲੋ ਤੋਂ ਵੀ ਘਟ ਭਾਅ ਤੇ ਵਿਕ ਰਹੇ ਹਨ।
ਮੰਡੀ ਦੀ ਕਾਰੋਬਾਰੀ ਅਤੇ ਆੜਤੀ ਦਸਦੇ ਹਨ ਕਿ ਸਬਜ਼ੀਆਂ ਦੇ ਫੁਟਕਲ ਵਿਕਰੇਤਾਵਾਂ ਦੀ ਗਿਣਤੀ ਮੰਡੀ ਵਿਚ ਕਾਫੀ ਘਟ ਗਈ ਹੈ ਜਿਸ ਕਾਰਨ ਮੰਗ ਘਟ ਹੈ। ਓਖਲਾ ਮੰਡੀ ਦੇ ਆੜਤੀ ਵਿਜੈ ਆਹੂਜਾ ਨੇ ਦਸਿਆ ਕਿ ਮੰਡੀ ਵਿਚ ਦੋ ਰੁਪਏ ਕਿਲੋ ਵੀ ਟਮਾਟਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਦਸਿਆ ਕਿ ਟਮਾਟਰ ਹੀ ਨਹੀਂ, ਹੋਰ ਕਈ ਸਬਜ਼ੀਆਂ ਵੀ ਘਟ ਰੇਟ ਤੇ ਵਿਕ ਰਹੀਆਂ ਹਨ। ਘੀਆ ਦੇ ਥੋਕ ਭਾਅ ਦੋ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਹੋ ਗਏ ਹਨ ਅਤੇ ਤੋਰੀ ਛੇ ਰੁਪਏ ਕਿਲੋ ਵਿਕ ਰਹੀ ਹੈ। ਇਸ ਪ੍ਰਕਾਰ ਹੋਰ ਕਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ। ਪਿਆਜ਼ ਦਾ ਔਸਤ ਭਾਅ ਇਸ ਮਹੀਨੇ ਵਿਚ ਹੁਣ ਤਕ ਇਕ ਤੋਂ ਡੇਢ ਰੁਪਏ ਘਟ ਹੋ ਗਿਆ ਹੈ ਜਦਕਿ ਪਿਆਜ਼ ਦੇ ਭਾਅ ਦਾ ਹੇਠਲਾ ਪੱਧਰ 2.50 ਰੁਪਏ ਕਿਲੋ ਤਕ ਹੋ ਗਿਆ ਹੈ।
ਆਹੂਜਾ ਨੇ ਦਸਿਆ ਕਿ ਦਿੱਲੀ ਵਿਚ ਲੱਖਾਂ ਲੋਕਾਂ ਦੇ ਪਰਵਾਸ ਕਾਰਨ ਕੀਮਤਾਂ ਘਟ ਗਈਆਂ ਹਨ। ਆਜ਼ਾਦਪੁਰ ਮੰਡੀ ਦੇ ਕਾਰੋਬਾਰੀਆਂ ਅਤੇ ਆਨਿਯਮ ਮਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦਸਿਆ ਕਿ ਮੰਡੀ ਵਿਚ ਖਰੀਦਦਾਰ ਘਟ ਹੋ ਜਾਣ ਕਾਰਨ ਟਮਾਟਰ ਸਮੇਤ ਤਮਾਮ ਸਬਜ਼ੀਆਂ (vegetable price in market) ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਰੈਸਟੋਰੈਟ, ਢਾਬੇ ਸਭ ਕੁੱਝ ਬੰਦ ਹੈ ਜਿਸ ਕਾਰਨ ਖਪਤ ਅਤੇ ਮੰਗ ਘਟ ਗਈ ਹੈ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟੋਕਨ ਸਿਸਟਮ ਕਾਰਨ ਗਾਹਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਸਬਜ਼ੀ ਲੈਣ ਲਈ ਮੰਡੀ ਨਹੀਂ ਆਉਣਾ ਚਾਹੁੰਦੇ। ਦਸ ਦਈਏ ਕਿ ਮੰਡੀ ਵਿਚ ਭੀੜ ਘਟ ਕਰਨ ਲਈ ਅਤੇ ਸੋਸ਼ਲ ਡਿਸਟੈਂਟਿੰਗ ਦਾ ਪਾਲਣ ਕਰਨ ਲਈ ਟੋਕਨ ਸਿਸਟਮ ਨਾਲ ਦਾਖਲ ਹੋਣ ਦੀ ਵਿਵਸਥਾ ਕੀਤੀ ਗਈ ਹੈ।
ਮੰਡੀ ਦੇ ਇਕ ਹੋਰ ਕਾਰੋਬਾਰੀ ਨੇ ਕਿਹਾ ਕਿ ਦਿੱਲੀ ਤੋਂ ਲੱਖਾਂ ਮਜ਼ਦੂਰ ਪਰਵਾਸ ਕਰ ਚੁੱਕੇ ਹਨ ਲਿਹਾਜਾ ਸਬਜ਼ੀਆਂ ਦੀ ਖ਼ਪਤ ਘਟ ਹੋ ਗਈ ਹੈ ਪਰ ਫਲਾਂ ਦੀ ਮੰਗ ਘਟ ਨਹੀਂ ਹੋਈ ਹੈ ਇਸ ਲਈ ਫਲਾਂ ਦੀਆਂ ਕੀਮਤਾਂ ਵਿਚ ਕਮੀ ਨਹੀਂ ਆਈ। ਆਜ਼ਾਦਪੁਰ ਮੰਡੀ ਏਪੀਐਮਸੀ (APMC Azadpur market) ਦੇ ਰੇਟ ਮੁਤਾਬਕ ਟਮਾਟਰ ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 6-15.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਇਹ 0.75-5.25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਪ੍ਰਕਾਰ ਪਿਆਜ਼ (onion) ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 4.50-11.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਸ਼ਨੀਵਾਰ ਨੂੰ ਇਹ 2.50-8.50 ਰੁਪਏ ਪ੍ਰਤੀ ਕਿਲੋ ਸੀ। ਹਾਲਾਂਕਿ ਦੇਸ਼ ਦੀ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਦੀਆਂ ਕਲੋਨੀਆਂ ਵਿਚ ਸਬਜ਼ੀ ਵੇਚਣ ਵਾਲੇ ਟਮਾਟਰ 15-20 ਰੁਪਏ ਪ੍ਰਤੀ ਕਿਲੋ ਵੇਚ ਰਹੇ ਹਨ।
ਇਸ ਪ੍ਰਕਾਰ ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਥੋਕ ਭਾਅ ਨਾਲੋਂ ਕਾਫੀ ਜ਼ਿਆਦਾ ਭਾਅ ਤੇ ਵੇਚੀਆਂ ਜਾ ਰਹੀਆਂ ਹਨ। ਇਸ ਬਾਰੇ ਦਿੱਲੀ ਦੇ ਆਰ.ਕੇ.ਪੁਰਮ ਵਿਚ ਫਲ ਅਤੇ ਸਬਜ਼ੀ ਵੇਚ ਰਹੇ ਸ਼ਿਵਪਾਲ ਨੇ ਦਸਿਆ ਕਿ ਮੰਡੀ ਤੋਂ ਉਹ ਥੋਕ ਵਿਚ ਜਿਹੜੀ ਸਬਜ਼ੀ ਜਾਂ ਫਲ ਲਿਆਉਂਦੇ ਹਨ, ਉਸ ਵਿਚ ਕੁੱਝ ਸਬਜ਼ੀਆਂ ਅਤੇ ਫਲ ਖਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਿਰਾਇਆ ਵੀ ਜ਼ਿਆਦਾ ਲਗ ਰਿਹਾ ਹੈ। ਇਸ ਲਈ ਉਹਨਾਂ ਨੂੰ ਥੋਕ ਬਜ਼ਾਰ ਦੇ ਮੁਕਾਬਲੇ ਵਧ ਰੇਟ ਤੇ ਸਬਜ਼ੀ ਵੇਚਣੀ ਪੈਂਦੀ ਹੈ।