ਅਬੋਹਰ : ਉਪਮੰਡਲ ਦੇ ਪਿੰਡ ਗੱਦਾਡੋਬ 'ਚ ਵਿਆਹੁਤਾ ਦਾ ਉਸ ਦੇ ਪਤੀ ਨੇ ਘਰੇਲੂ ਝਗੜੇ ਦੇ ਚਲਦੇ ਹੱਤਿਆ ਕਰ ਦਿੱਤੀ। ਮ੍ਰਿਤਕਾ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਥਾਣਾ ਸਦਰ ਪੁਲਸ ਨੇ ਮ੍ਰਿਤਕਾ ਦੇ ਪਤੀ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਰਸਿਮਰਤ ਕੌਰ (25) ਪੁੱਤਰੀ ਬਚਿੱਤਰ ਸਿੰਘ ਵਾਸੀ ਵਾਰਡ ਨੰਬਰ 27, ਗੁਰੂਸਰ ਬੱਸਤੀ, ਬੁਕਨ ਵਾਲਾ ਰੋੜ, ਮੋਗਾ ਉਮਰ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 6 ਸਾਲ ਪਹਿਲਾਂ ਗੱਦਾਡੋਬ ਵਾਸੀ ਜਸਵੰਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਕੁਝ ਸਮੇਂ ਮਗਰੋਂ ਉਨ੍ਹਾਂ ਦੇ ਪਰਿਵਾਰਕ ਵਿਵਾਦ ਰਹਿੰਦਾ ਸੀ, ਜਿਸ ਨੂੰ ਲੈ ਕੇ ਕਈ ਵਾਰ ਪੰਚਾਇਤ ਵੀ ਹੋਈ। ਗੁਰਮੀਤ ਕੌਰ ਨੇ ਕਥਿਤ ਦੋਸ਼ ਲਾਉਂਦੇ ਹੋਏ ਕਿਹਾ ਕਿ ਬੀਤੇ ਦਿਨੀਂ ਕਰੀਬ 12 ਵਜੇ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਅਪਣੇ ਘਰ ਬੁਲਾਇਆ ਸੀ। ਜਿਸ 'ਤੇ ਉਹ ਅਤੇ ਉਸ ਦਾ ਪਤੀ ਸ਼ਾਮ ਸਮੇਂ ਬੇਟੀ ਦੇ ਘਰ ਪਹੁੰਚੇ ਅਤੇ ਵੇਖਿਆ ਕਿ ਜਸਵੰਤ ਨੇ ਉਨ੍ਹਾਂ ਦੀ ਬੇਟੀ ਦੇ ਗਲੇ 'ਚ ਸਾਫਾ ਪਾਇਆ ਹੋਇਆ ਸੀ, ਜਦੋਂ ਤਕ ਉਨ੍ਹਾਂ ਨੇ ਉਸ ਨੂੰ ਛੁਡਵਾਇਆ ਉਦੋਂ ਤਕ ਉਹ ਮਰ ਚੁੱਕੀ ਸੀ ਅਤੇ ਉਸ ਦਾ ਪਤੀ ਜਸਵੰਤ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਜਿਸ 'ਤੇ ਡੀ. ਐੱਸ. ਪੀ. ਸੰਦੀਪ ਸਿੰਘ (DSP Sandeep Singh), ਥਾਣਾ ਸਦਰ ਦੇ ਮੁਖੀ ਰਣਜੀਤ ਸਿੰਘ ਅਤੇ ਏ. ਐੱਸ. ਆਈ. ਦਿਆਲ ਚੰਦ (ASI dyal chand) ਮੌਕੇ 'ਤੇ ਪਹੁੰਚ ਕੇ ਜਾਂਚ ਕਰਦੇ ਹੋਏ ਮ੍ਰਿਤਕਾ ਦੀ ਮਾਂ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਜਸਵੰਤ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮ੍ਰਿਤਕਾ ਦੀ ਹੱਤਿਆ ਤੋਂ ਪਹਿਲਾਂ ਕੁੱਟ-ਮਾਰ ਵੀ ਕੀਤੀ ਗÎਈ ਸੀ ਕਿਉਂਕਿ ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਵਰਤੋਂ 'ਚ ਲਿਆ ਸਾਫਾ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਜਸਵੰਤ ਸਿੰਘ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।