ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ 'ਤੇ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਕਿਹਾ, ''ਉਨ੍ਹਾਂ ਨੂੰ ਗਲਤਫਹਿਮੀ ਹੈ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦਾ ਇਤਿਹਾਸ ਨਹੀਂ ਪਤਾ। ਚੰਡੀਗੜ੍ਹ ਪੰਜਾਬ ਦਾ ਤਾਂ ਹੀ ਹੋ ਸਕਦਾ ਹੈ ਜਦੋਂ ਹਿੰਦੀ ਬੋਲਦੇ ਇਲਾਕੇ ਹਰਿਆਣਾ ਨੂੰ ਦਿੱਤੇ ਜਾਣ ਅਤੇ ਸਾਨੂੰ ਐਸਵਾਈਐਲ ਦਾ ਪਾਣੀ ਮਿਲ ਜਾਵੇ, ਨਹੀਂ ਤਾਂ ਉਦੋਂ ਤੱਕ ਚੰਡੀਗੜ੍ਹ ਓਨਾ ਹੀ ਉਨ੍ਹਾਂ ਦਾ ਹੈ ਜਿੰਨਾ ਸਾਡਾ ਹੈ।