ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਪ੍ਰਾਂਤ ਵਿਚ ਇਕ ਸਿੱਖ ਸਕੂਲੀ ਵਿਦਿਆਰਥੀ ਨੇ ਸਿਖਿਆ ਬੋਰਡ (education board) ਵਿਰੁਧ ਕੇਸ ਦਰਜ ਕਰਵਾਇਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਸ ਦੇ ਧਰਮ ਦੇ ਕਾਰਨ ਉਸ ਨੂੰ ਪੱਖਪਾਤ ਦੇ ਆਧਾਰ 'ਤੇ ਧਮਕਾਇਆ ਅਤੇ ਉਸ ਨੂੰ ਲੰਮੇ ਸਮੇਂ ਤਕ ਪ੍ਰੇਸ਼ਾਨੀ ਕਾਰਨ ਸਕੂਲ ਛੱਡਣਾ ਪਿਆ। ਸਿੱਖਾਂ ਦੇ ਸੰਗਠਨ 'ਸਿੱਖ ਕੋਲੀਸ਼ਨ' (sikh coalition) ਨੇ ਕਿਹਾ ਕਿ ਉਹ ਕਾਨੂੰਨ ਦਫ਼ਤਰ ਦੇ ਸਹਿ-ਵਕਾਲ ਬ੍ਰਾਇਨ ਐਮ ਕਿਗੇ ਦੇ ਨਾਲ ਮਿਲ ਕੇ ਨਿਊਜਰਸੀ ਦੇ ਸੀਵੇਲ ਵਿਚ ਗਲੂਸੇਸਟਰ ਕਾਉਂਟੀ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਰਜਿਸਟਰਡ ਸਿੱਖ ਵਿਦਿਆਰਥੀ ਦਾ ਜ਼ਿਕਰ ਹੈ। ਨਾਬਾਲਗ਼ ਹੋਣ ਕਾਰਨ ਉਸ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਦੋਸ਼ ਹੈ ਕਿ ਵਿਦਿਆਰਥੀ 2018 ਤੋਂ ਪੱਖਪਾਤ ਆਧਾਰਤ ਧਮਕੀਆਂ ਤੋਂ ਪ੍ਰੇਸ਼ਾਨ ਰਿਹਾ ਹੈ। ਬੱਚੇ ਦੀ ਮਾਂ ਨੇ ਕਿਹਾ, ''ਮੇਰੇ ਪੁੱਤਰ ਨੇ ਜੋ ਪ੍ਰੇਸ਼ਾਨੀ ਸਹੀ ਹੈ, ਅਜਿਹਾ ਕਿਸੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ। ਨਾ ਤਾਂ ਸਾਥੀ ਵਿਦਿਆਰਥੀ ਧਮਕਾਉਣ ਅਤੇ ਨਾ ਹੀ ਪ੍ਰੇਸ਼ਾਨ ਕਰਨ ਤੇ ਬਾਲਗ ਲੋਕ ਭੇਦਭਾਵ ਅਤੇ ਨਿੰਦਾ ਬਿਲਕੁਲ ਹੀ ਨਾ ਕਰਨ ਜਿਨ੍ਹਾਂ ਤੋਂ ਬੱਚਿਆਂ ਦੀ ਸੁਰਖਿਆ ਦੀ ਉਮੀਦ ਕੀਤੀ ਜਾਂਦੀ ਹੈ।'' ਉਨ੍ਹਾਂ ਕਿਹਾ, ''ਮੈਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਸਪਸ਼ਟ ਰੂਪ ਨਾਲ ਡਰਾਉਣ-ਧਮਕਾਉਣ ਦਾ ਮਾਮਲਾ ਮੰਨੇਗੀ ਅਤੇ ਫ਼ੈਸਲਾਕੁਨ ਕਾਰਵਾਈ ਕਰੇਗੀ ਜਿਸ ਨਾਲ ਮੇਰੇ ਬੱਚੇ ਨੂੰ ਨਿਆਂ ਮਿਲੇ ਅਤੇ ਇਸ ਜ਼ਿਲ੍ਹੇ ਵਿਚ ਸਾਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਰਖਿਅਤ ਮਾਹੌਲ ਵੀ ਬਣੇ।''