ਚੰਡੀਗੜ੍ਹ : ਸ਼ਹਿਰ ਦੇ ਰੈੱਡ ਜੋਨ ਬਾਪੂਧਾਮ ਕਲੋਨੀ ਵਿਚ ਕੋਰੋਨਾ ਵਾਇਰਸ ਦੇ ਪੰਜ ਨਵੇਂ ਕੇਸ (5 new cases of covid-19) ਸਾਹਮਣੇ ਆਏ ਹਨ। ਇਸ ਦੇ ਨਾਲ ਸ਼ਹਿਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 225 ਹੋ ਗਈ ਹੈ। ਜਿਹੜੇ ਤਿੰਨ ਪੰਜ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਦੋ ਇਕ ਹੀ ਪਰਵਾਰ ਦੇ ਹਨ ਅਤੇ ਇਕ ਹੋਰ ਹੈ। ਇਸ ਤੋਂ ਇਲਾਵਾ ਇਸ ਵਿਚ 32 ਸਾਲਾ ਮਹਿਲਾ ਅਤੇ 17 ਸਾਲ ਦਾ ਲੜਕਾ ਅਤੇ 24 ਸਾਲ ਦਾ ਨੌਜਵਾਨ ਸ਼ਾਮਲ ਹੈ। ਇਹ ਸਾਰੇ ਮਾਮਲੇ ਬਾਪੂਧਾਮ (bapudham) ਤੋਂ ਹਨ। ਸ਼ੁਕਰਵਾਰ ਨੂੰ ਕੋਰੋਨਾ ਸੈਂਪਲ ਕਲੇਕਸ਼ਨ ਸੈਂਟਰ ਤੋਂ 58 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿਚੋਂ 31 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਤਿੰਨ ਪਾਜੇਟਿਵ ਮਿਲੇ ਹਨ। ਬਾਕੀ ਬਚੇ 24 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ ।
ਸੈਕਟਰ 25 ਦੀ ਦੋ ਮਹੀਨੇ ਦੀ ਬੱਚੀ ਹੋਈ ਡਿਸਚਾਰਜ਼
ਸੈਕਟਰ 25 ਵਿਚ ਕੋਰੋਨਾ ਪਾਜ਼ੇਟਿਵ (corona positive) ਦੋ ਮਹੀਨੇ ਦੀ ਬੱਚੀ ਵੀ ਠੀਕ ਹੋ ਕੇ ਘਰ ਪੁੱਜ ਗਈ ਹੈ। ਬੱਚੀ ਨੂੰ ਕਰੋਨਾ ਨੇ ਕਿਥੋਂ ਫੜਿਆ ਇਸਦਾ ਹਾਲੇ ਤਕ ਪਤਾ ਨਹੀ ਲੱਗ ਸਕਿਆ ਹੈ। ਕਿਉਂਕਿ ਬੱਚੀ ਦੇ ਮਾਪਿਆਂ ਅਤੋਂ ਇਲਾਵਾ ਘਰ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ (negative report) ਆਈ ਸੀ। ਸ਼ਹਿਰ ਵਿਚ ਹੁਣ ਤਕ 179 ਲੋਕ ਕੋਰੋਨਾ ਨੂੰ ਹਰਾ ਕੇ ਘਰ ਪੁੱਜ ਗਏ ਹਨ। ਸ਼ਹਿਰ ਵਿਚ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਬਾਪੂਧਾਮ ਕਲੋਨੀ ਕੋਰੋਨਾ ਦਾ ਕੇਂਦਰ ਬਣ ਚੁੱਕੀ ਹੈ। ਜਿਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਹੁਣ ਕਲੋਨੀ ਦੇ ਲੋਕਾਂ ਦੇ ਟੈਸਟ ਕਰਨ ਵਿਚ ਤੇਜ਼ੀ ਕਰ ਦਿਤੀ ਹੈ ਅਤੇ ਇਨ੍ਹਾਂ ਲੋਕਾਂ ਦੇ ਨਮੂਨੇ ਵੀ ਕਲੋਨੀ ਵਿਚ ਹੀ ਲਏ ਜਾ ਰਹੇ ਹਨ।