ਮੁੰਬਈ 17 ਅਕਤੂਬਰ 2024: ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਚੋਣਾਂ ਤੋਂ ਬਾਅਦ ਰਿਲੀਜ਼ ਹੋ ਸਕਦੀ ਹੈ। ਅਸਲ ਵਿੱਚ ਕੰਗਣਾਂ ਦੀ ਇਸ ਫਿਲਮ ਦਾ ਪਹਿਲਾਂ ਹੀ ਕਾਫੀ ਰੌਲਾ ਪੈ ਚੁੱਕਾ ਹੈ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦਾ ਬਹੁਤ ਵਿਰੋਧ ਕੀਤਾ ਸੀ।
ਦਰਅਸਲ ਹਾਲ ਹੀ 'ਚ ਕੰਗਨਾ ਰਣੌਤ ਦੀ ਸਿਆਸੀ ਡਰਾਮਾ 'ਐਮਰਜੈਂਸੀ' ਦੀ ਰਿਲੀਜ਼ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਇਹ ਮਸਲਾ ਸੈਂਸਰ ਬੋਰਡ ਅਤੇ ਹਾਈ ਕੋਰਟ ਤੱਕ ਪਹੁੰਚ ਗਿਆ। ਹੁਣ ਫਿਲਮ ਦੇ ਨਿਰਮਾਤਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੇ ਸੁਝਾਵਾਂ ਅਨੁਸਾਰ ਫਿਲਮ ਵਿੱਚ ਕਟੌਤੀ ਕਰਨ ਲਈ ਤਿਆਰ ਹਨ। ਤਾਜ਼ਾ ਜਾਣਕਾਰੀ ਇਹ ਹੈ ਕਿ 'ਐਮਰਜੈਂਸੀ' ਹੁਣ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਜਾਰੀ ਕੀਤੇ ਜਾਨ ਦੇ ਚਰਚੇ ਹਨ।
ਇੰਡੀਆ ਟੂਡੇ ਡਿਜੀਟਲ' ਦੀ ਰਿਪੋਰਟ ਮੁਤਾਬਕ 'ਐਮਰਜੈਂਸੀ' ਦੇ ਨਿਰਮਾਤਾ ਚੋਣਾਂ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਫਿਲਮ ਦੀ ਮੁੱਖ ਅਦਾਕਾਰਾ ਹੋਣ ਤੋਂ ਇਲਾਵਾ ਕੰਗਨਾ ਰਣੌਤ ਇਸ ਦੀ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵੀ ਹੈ। ਕੰਗਾਨਾ ਰਾਣਾਟ ਨੇ ਫਿਲਮ ਵਿਚ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ।